ਡੋਪ ਨਹੀਂ ਵਿਧਾਇਕਾਂ ਦੇ ਪੈਸੇ ਦੀ ਜਾਂਚ ਹੋਵੇ:ਸੁਨੀਲ ਜਾਖੜ

Tuesday, Jun 10, 2025 - 04:31 PM (IST)

ਡੋਪ ਨਹੀਂ ਵਿਧਾਇਕਾਂ ਦੇ ਪੈਸੇ ਦੀ ਜਾਂਚ ਹੋਵੇ:ਸੁਨੀਲ ਜਾਖੜ

ਚੰਡੀਗੜ੍ਹ- ਪੰਜਾਬ ਦੀ ਨਸ਼ਿਆਂ ਵਿਰੁੱਧ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੋਮਵਾਰ ਨੂੰ ਨਸ਼ਿਆਂ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ। ਹੁਣ ਇਸ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਡੋਪ ਟੈਸਟ ਤੋਂ ਪਹਿਲਾਂ ਸਾਰੇ ਮੁਖ, ਆਗੂਆਂ ਅਤੇ ਵਿਧਾਇਕਾਂ ਦੇ ਪੈਸੇ ਦੇ ਟ੍ਰੇਲ ਦੀ ਜਾਂਚ ਕਰਨ। ਇਸ ਦੀ ਜ਼ਿੰਮੇਵਾਰੀ ਈਡੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੋ ਲੋਕ ਟੈਸਟ ਕਰਵਾਉਣ ਲਈ ਸਹਿਮਤ ਹੋ ਰਹੇ ਹਨ ਪਰ ਉਹ ਸਵੇਰ ਤੱਕ ਪਿੱਛੇ ਹਟ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਕੇਂਦਰ 'ਚ ਭਾਜਪਾ ਸਰਕਾਰ ਦੀਆਂ 2014 ਤੋਂ ਹੁਣ ਤੱਕ ਯਾਨੀ 11 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ।

ਸੁਨੀਲ ਜਾਖੜ ਨੇ ਕਿਹਾ ਕਿ ਸਾਰੇ ਆਗੂਆਂ ਅਤੇ ਵਿਧਾਇਕਾਂ ਦੇ ਪੈਸੇ ਦੇ ਟ੍ਰੇਲ ਦੀ ਜਾਂਚ ਕਰੋ। ਪਤਾ ਕਰੋ ਕਿ ਪੈਸਾ ਕਿੱਥੋਂ ਆ ਰਿਹਾ ਹੈ। ਪਤਾ ਕਰੋ ਕਿ ਪੰਜ ਤੋਂ ਦਸ ਸਾਲ ਪਹਿਲਾਂ ਉਨ੍ਹਾਂ ਕੋਲ ਕੀ ਸੀ। ਹੁਣ ਉਨ੍ਹਾਂ ਲਈ ਕਿਹੜੀ ਲਾਟਰੀ ਖੁੱਲ੍ਹ ਗਈ ਹੈ। ਇਹ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ। 
 


author

Shivani Bassan

Content Editor

Related News