ਵਿਧਾਇਕ ਵੱਲੋਂ ਰਜਵਾਹੇ ਦੇ ਸੁੰਦਰੀਕਰਨ ਦਾ ਉਦਘਾਟਨ

Tuesday, Nov 24, 2020 - 12:15 PM (IST)

ਵਿਧਾਇਕ ਵੱਲੋਂ ਰਜਵਾਹੇ ਦੇ ਸੁੰਦਰੀਕਰਨ ਦਾ ਉਦਘਾਟਨ

ਧੂਰੀ (ਦਵਿੰਦਰ): ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ 'ਚੋਂ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਸੁੰਦਰੀਕਰਨ, ਭਗਰੀਆ ਵਾਲੀ ਗਲੀ, ਗੁਰਦੇਵ ਨਗਰ, ਬਸੰਤ ਨਗਰ 'ਚ ਸੜਕ ਬਣਾਉਣ ਦਾ ਉਦਘਾਟਨ  ਕੀਤਾ। ਉਨ੍ਹਾਂ ਕਿਹਾ ਸ਼ਹਿਰ 'ਚੋਂ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਸੁੰਦਰੀਕਰਨ ਕਰਨ ਉੱਪਰ ਕਰੀਬ ਦੋ ਕਰੋੜ ਤੋਂ ਵੱਧ ਦਾ ਖਰਚਾ ਆਵੇਗਾ ਜਿਸ 'ਚ ਸੜਕ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਰੀਬ ਦੋ ਕਿਲੋਮੀਟਰ ਤੋਂ ਲੰਮੇ ਪ੍ਰੋਜੈਕਟ 'ਚ ਰਜਵਾਹੇ ਦੇ ਆਲੇ-ਦੁਆਲੇ ਇੰਨਟਰ ਲਾਇਕ ਟਾਇਲਾਂ, ਸਟਰੀਟ ਲਾਈਟਾਂ, ਲੋਕਾਂ ਦੇ ਬੈਠਣ ਲਈ ਬੈਂਚ, ਹਰੇ ਭਰੇ ਦਰੱਖਤ ਤੋਂ ਇਲਾਵਾ ਰਜਵਾਹੇ ਦੇ ਦੋਵੇਂ ਪਾਸੇ ਜਾਰੀ ਲਾਉਣਾ ਸ਼ਾਮਲ ਹੈ ਤੇ ਇਸ ਕੰਮ ਉੱਪਰ ਕਰੀਬ 48 ਲੱਖ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰਜਵਾਹੇ ਨੂੰ ਸੈਰਗਾਹ ਬਣਾਉਣ ਤੋਂ ਬਾਅਦ ਘਰਾਂ ਦੀ ਗੰਦਗੀ ਰਜਵਾਹੇ 'ਚ ਨਾ ਸੁੱਟਣ ਜਿਸ ਕਾਰਨ ਇਹ ਰਜਵਾਹਾ ਹੋਰ ਵਧੀਆ ਦਿਖੇਗਾ। ਉਨ੍ਹਾਂ ਕਿਹਾ ਵੋਟਾਂ ਸਮੇਂ ਲੋਕਾਂ ਨਾਲ ਰਜਵਾਹੇ ਦਾ ਸੁੰਦਰੀਕਰਨ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਉਨ੍ਹਾਂ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸ਼ਹਿਰ 'ਚ 90% ਤੋਂ ਵਿਕਾਸ ਦੇ ਕੰਮ ਪੂਰੇ ਕਰ ਲਏ ਗਏ ਹਨ ਬਾਕੀ ਰਹਿੰਦੇ ਕੰਮ ਜਲਦ ਹੋ ਜਾਣਗੇ।


author

Aarti dhillon

Content Editor

Related News