ਫਾਜ਼ਿਲਕਾ: ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਦਫਤਰ ਦੇ ਬਾਹਰ ਟ੍ਰੈਫਿਕ ਪੁਲਸ ਦਾ ਲੱਗਾ ਵੱਡਾ ਨਾਕਾ
Saturday, Dec 19, 2020 - 05:14 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਦਫ਼ਤਰ ਦੇ ਬਾਹਰ ਅੱਜ ਟ੍ਰੈਫਿਕ ਪੁਲਸ ਨੇ ਵੱਡਾ ਨਾਕਾ ਲਗਾ ਦਿੱਤਾ। ਨਾਕਾਬੰਦੀ ਕਰਕੇ ਪੁਲਸ ਨੇ ਲੋਕਾਂ ਦੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ। ਇਸ ਬਾਰੇ ’ਚ ਜਦੋਂ ਪੁਲਸ ਅਧਿਕਾਰੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਘੁਬਾਇਆ ਸਾਬ੍ਹ ਆਪਣਾ ਕੰਮ ਕਰ ਰਹੇ ਹਨ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਅਸਲ ’ਚ ਤਾਂ ਕਾਨੂੰਨ ਸਭ ਦੇ ਲਈ ਇਕ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਘੁਬਾਇਆ ਸਾਬ੍ਹ ਦੇ ਦਫਤਰ ਦੇ ਸਾਹਮਣੇ ਪੈਂਦੇ ਫਲਾਈਓਵਰ ਦੇ ਹੇਠਾਂ ਉਤਰਦੇ ਲੋਕ ਯੂ.ਟਰਨ ਲੈ ਕੇ ਕਾਨੂੰਨ ਦਾ ਉਲੰਘਣ ਕਰਦੇ ਹਨ ਅਤੇ ਸਭ ਤੋਂ ਜ਼ਿਆਦਾ ਇੱਥੇ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਈਆਂ ਜਾਂਦੀਆਂ ਹਨ, ਜਿਸ ਦੇ ਸਬੰਧ ’ਚ ਨਾਕਬੰਦੀ ਕਰਕੇ ਚਾਲਾਨ ਕੀਤੇ ਜਾ ਰਹੇ ਹਨ।