ਅੰਗਹੀਣ ਪਿਤਾ ਅਤੇ ਬਿਮਾਰ ਮਾਤਾ ਦੀ 11 ਸਾਲਾ ਲਾਚਾਰ ਬੱਚੀ ਨੇ ਵਿਧਾਇਕ ਆਵਲਾ ਨੂੰ ਲਿਖੀ ਚਿੱਠੀ

Wednesday, Jun 10, 2020 - 10:35 AM (IST)

ਅੰਗਹੀਣ ਪਿਤਾ ਅਤੇ ਬਿਮਾਰ ਮਾਤਾ ਦੀ 11 ਸਾਲਾ ਲਾਚਾਰ ਬੱਚੀ ਨੇ ਵਿਧਾਇਕ ਆਵਲਾ ਨੂੰ ਲਿਖੀ ਚਿੱਠੀ

ਜਲਾਲਾਬਾਦ (ਸੇਤੀਆ, ਸੁਮਿਤ): ਹਲਕਾ ਵਾਸੀਆਂ ਦੀਆਂ ਦੁੱਖ-ਤਕਲੀਫਾਂ ਸੁਣਨ ਲਈ ਵਿਧਾਇਕ ਰਮਿੰਦਰ ਆਵਲਾ ਨੇ ਪਿੰਡਾਂ ਅਤੇ ਸ਼ਹਿਰ ਅੰਦਰ ਛਾਵਨੀ ਪਾਈ ਹੋਈ ਹੈ। ਜੇਕਰ ਕਿਧਰੇ ਵੀ ਕੋਈ ਮਜਬੂਰ ਲਾਚਾਰ ਵਿਅਕਤੀ ਜਾਂ ਪਰਿਵਾਰ ਮਿਲਦਾ ਹੈ ਤਾਂ ਉਸਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੀਤੇ ਸਮੇਂ ਦੌਰਾਨ ਵਿਧਾਇਕ ਰਮਿੰਦਰ ਆਵਲਾ ਨੇ ਕਈ ਲੋਕਾਂ ਦੀ ਸਹਾਇਤਾ ਕਰ ਕੇ ਸਾਬਤ ਵੀ ਕੀਤਾ ਹੈ ਉਹ ਹਲਕੇ ਦੇ ਲੋਕਾਂ ਦੀਆਂ ਦੁੱਖ-ਤਕਲੀਫਾ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਜਲਾਲਾਬਾਦ ਹਲਕੇ ਨਾਲ ਸਬੰਧਤ ਮੰਡੀ ਅਰਨੀਵਾਲਾ 'ਚ ਇਕ ਮਜਬੂਰ ਪਰਿਵਾਰ ਨਾਲ ਸਬੰਧਤ 11 ਸਾਲਾ ਲੜਕੀ ਨੇ ਆਪਣੇ ਘਰ ਦੀ ਤਕਲੀਫ ਨੂੰ ਪੱਤਰ ਰਾਹੀਂ ਵਿਧਾਇਕ ਰਮਿੰਦਰ ਆਵਲਾ ਸਾਹਮਣੇ ਰੱਖਿਆ, ਤਾਂ ਚਿੱਠੀ ਮਿਲਣ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਆਪਣੀ ਟੀਮ ਸਮੇਤ ਤੁਰੰਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਮੱਸਿਆ ਨੂੰ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ।

ਦੱਸਣਯੋਗ ਹੈ ਕਿ ਸਾਨੀਆ ਕੰਬੋਜ ਪੁੱਤਰੀ ਰਮੇਸ਼ ਕੁਮਾਰ ਵੱਲੋਂ ਆਪਣੇ ਘਰ ਦੇ ਹਾਲਾਤਾਂ ਅਤੇ ਸਮੱਸਿਆਵਾਂ ਬਾਰੇ ਵਿਧਾਇਕ ਨੂੰ ਚਿੱਠੀ ਲਿਖੀ ਉਸਦਾ ਪਿਤਾ ਟੇਲਰ ਦਾ ਕੰਮ ਕਰਦਾ ਹੈ ਅਤੇ ਅੰਗਹੀਣ ਹੋਣ ਕਾਰਣ ਮੁਸ਼ਕਲ ਨਾਲ ਘਰ ਦਾ ਗੁਜਾਰਾ ਚਲਾ ਰਿਹਾ ਹੈ, ਉਸਦੀ ਇਕ ਹੋਰ ਭੈਣ ਵੀ ਹੈ ਅਤੇ ਘਰ 'ਚ ਕਮਾਈ ਦਾ ਹੋਰ ਸਾਧਨ ਨਾ ਹੋਣ ਕਾਰਣ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਅਤੇ ਮਾਂ ਦੇ ਬੀਮਾਰ ਰਹਿਣ ਕਾਰਣ ਮਜਬੂਰੀ 'ਚ ਬੱਚੀ ਵੱਲੋਂ ਵਿਧਾਇਕ ਰਮਿੰਦਰ ਆਵਲਾ ਨੂੰ ਚਿੱਠੀ ਲਿਖੀ ਗਈ।

ਇਸ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ : ਵਿਧਾਇਕ ਆਵਲਾ
ਉਧਰ ਵਿਧਾਇਕ ਰਮਿੰਦਰ ਆਵਲਾ ਨੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਹਲਕੇ ਦਾ ਕੋਈ ਪਰਿਵਾਰ ਜੇਕਰ ਦੁੱਖ-ਤਕਲੀਫ 'ਚ ਹੁੰਦਾ ਹੈ ਤਾਂ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਸ ਪਰਿਵਾਰ ਦੀ ਸਮੱਸਿਆ ਨੂੰ ਸੁਣਿਆ ਜਾਵੇ ਅਤੇ ਸਮੱਸਿਆ ਦੇ ਹੱਲ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਵਿਧਾਇਕ ਨੇ ਕਿਹਾ ਕਿ ਅਰਨੀਵਾਲਾ ਸ਼ੇਖ ਸੁਭਾਨ ਨਾਲ ਸਬੰਧਤ ਲੜਕੀ ਦੀ ਚਿੱਠੀ ਪੜ੍ਹਨ ਤੋਂ ਬਾਅਦ ਉਸ ਨੂੰ ਇੰਝ ਲੱਗਿਆ ਕਿ ਬੱਚੀ ਨੇ ਬੜੇ ਹੀ ਉਮੀਂਦ ਦੇ ਨਾਲ ਇਹ ਚਿੱਠੀ ਲਿਖੀ ਹੈ ਅਤੇ ਮੈਂਨੂੰ ਖੁੱਦ ਨੂੰ ਜਾ ਕੇ ਉਥੇ ਪਰਿਵਾਰ ਦਾ ਹਾਲ ਪੁੱਛਣਾ ਚਾਹੀਦਾ ਹੈ। ਇਸ ਮਕਸਦ ਨਾਲ ਉਹ ਪਰਿਵਾਰ ਕੋਲ ਪਹੁੰਚੇ ਹਨ ਅਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਪਰਿਵਾਰ ਨੂੰ ਤਕਲੀਫ ਤੋਂ ਬਾਹਰ ਕੱਢਿਆ ਜਾਵੇ।


author

Shyna

Content Editor

Related News