ਤਿਉਹਾਰਾਂ ਦੇ ਮੱਦੇਨਜ਼ਰ ਐਕਸ਼ਨ ਮੋਡ ’ਚ ਆਏ ਮੰਤਰੀ ਜੌੜਾਮਾਜਰਾ, ਕਿਹਾ- ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ
Friday, Oct 14, 2022 - 12:53 PM (IST)
ਭਾਦਸੋਂ (ਅਵਤਾਰ)- ਅੱਜ ਸਵੇਰੇ ਤੜਕਸਾਰ ਹੀ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਸਿਹਤ ਵਿਭਾਗ ਦੀ ਟੀਮ ਨੂੰ ਲੈ ਕੇ ਨਕਲੀ ਦੁੱਧ,ਪਨੀਰ ਅਤੇ ਹੋਰ ਖਾਣ-ਪੀਣ ਦਾ ਸਮਾਨ ਵੇਚਣ ਵਾਲਿਆਂ ਉਤੇ ਲਗਾਮ ਕਸਣ ਲਈ ਪਿੰਡ ਤਰਖੇੜੀ, ਬਹਿਬਲਪੁਰ ਅਤੇ ਚਾਸਵਾਲ ਵਿਖੇ ਛਾਪਾ ਮਾਰਿਆ ਇਸ ਦੌਰਾਨ ਟੀਮ ਵਲੋਂ ਪਨੀਰ, ਦੁੱਧ ਅਤੇ ਹੋਰ ਸਮਾਨ ਦੇ ਸੈਂਪਲ ਲਏ ਗਏ ।
ਇਹ ਵੀ ਪੜ੍ਹੋ- NRI ਮੁੰਡੇ ਨਾਲ ਵਿਆਹ ਲਈ ਸੁੰਦਰ ਕੁੜੀਆਂ ਦੇ ਮੁਕਾਬਲੇ ਦਾ ਪੋਸਟਰ ਵਾਇਰਲ ਹੋਣ 'ਤੇ ਪੁਲਸ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਇਲਾਕੇ ਵਿਚ ਨਕਲੀ ਦੁੱਧ ,ਨਕਲੀ ਪਨੀਰ ਅਤੇ ਹੋਰ ਖਾਣ-ਪੀਣ ਦੇ ਨਕਲੀ ਸਮਾਨ ਦੀ ਵਿਕਰੀ ਦੀ ਚਰਚਾ ਹੋ ਰਹੀ ਸੀ ਜਿਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਾਰਵਾਈ ਆਰੰਭੀ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਜੋੜੇਮਾਜਰਾ ਨੇ ਕਿਹਾ ਕਿ ਸੂਬੇ ਅੰਦਰ ਸਿਹਤ ਸੇਵਾਵਾਂ ਸਬੰਧੀ ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਨਕਲੀ ਦੁੱਧ,ਪਨੀਰ ਅਤੇ ਹੋਰ ਨਕਲੀ ਸਮਾਨ ਵੇਚਣ ਵਾਲਿਆਂ ਦੀ ਖ਼ੈਰ ਨਹੀਂ ਅਤੇ ਉਨ੍ਹਾਂ ਖਿਲ਼ਾਫ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।