ਬਸੰਤ ਪੰਚਮੀ ਮੌਕੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਨੂੰ ਲੈ ਕੇ ਮੇਲਾ ਕਮੇਟੀ ਨੇ ਕੀਤੀ ਮੀਟਿੰਗ
Sunday, Jan 23, 2022 - 03:47 PM (IST)

ਫਿਰੋਜ਼ਪੁਰ (ਕੁਮਾਰ) : ਅੱਜ ਗੁਰਦੁਆਰਾ ਜਾਮਣੀ ਸਾਹਿਬ ਬਜੀਦਪੁਰ ਵਿਖੇ ਮੇਲਾ ਬਸੰਤ ਪੰਚਮੀ ਕਮੇਟੀ ਦੀ ਮੀਟਿੰਗ ਦਲੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਬਸੰਤ ਪੰਚਮੀ ਮੌਕੇ ਕਰਵਾਏ ਜਾ ਰਹੇ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਲਈ ਕਮੇਟੀ ਦੇ ਵੱਖ ਵੱਖ ਮੈਂਬਰਾਂ ਨੇ ਆਪਣੇ ਸੁਝਾਅ ਦਿੱਤੇ।
ਇਹ ਵੀ ਪੜ੍ਹੋ : 55 ਕਿਲੋ ਭੁੱਕੀ, ਨਸ਼ੇ ਵਾਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 7 ਕਾਬੂ
ਪ੍ਰਧਾਨ ਦਲੀਪ ਸਿੰਘ ਸੰਧੂ ਨੇ ਦੱਸਿਆ ਕਿ 3 ਤੇ 4 ਫਰਵਰੀ ਨੂੰ ਦੋ ਦਿਨਾਂ ਦਾ ਬਸੰਤ ਪੰਚਮੀ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 3 ਫਰਵਰੀ ਨੂੰ 65 ਕਿਲੋ ਕਬੱਡੀ ਅਤੇ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਤੇ 4 ਫਰਵਰੀ ਨੂੰ ਓਪਨ ਕਬੱਡੀ ਟੂਰਨਾਮੈਂਟ, ਬਜ਼ੁਰਗਾਂ ਦੀ ਦੌੜ, ਗੋਲਾ ਸੁੱਟਣਾ, ਜੈਵਲਿੰਗ, ਡਿਸਕਸ ਥ੍ਰੋ, ਅਥਲੈਟਿਕਸ, ਦਸਤਾਰਬੰਦੀ ਮੁਕਾਬਲੇ ਕਰਵਾਏ ਜਾਣਗੇ ਅਤੇ ਖ਼ਾਸ ਕਰਕੇ ਲੜਕੀਆਂ ਦਾ ਕਬੱਡੀ ਮੈਚ ਕਰਵੇ ਜਾਣਗੇ। ਇਸ ਮੀਟਿੰਗ ਵਿਚ ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਜਸਪਾਲ ਸਿੰਘ, ਜਗੀਰ ਸਿੰਘ, ਹਰਜੀਤ ਸਿੰਘ ਹਾਂਡਾ, ਸ਼ਾਮ ਸਿੰਘ ਮੁੱਦਕਾ, ਸੁਖਚੈਨ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ