ਸੇਵਾ ਭਾਰਤੀ ਫਰੀਦਕੋਟ ਨੇ ਵੰਡੇ ਮਾਸਕ ਅਤੇ ਸੈਨੇਟਾਈਜ਼ਰ

4/29/2020 1:06:42 AM

ਫ਼ਰੀਦਕੋਟ, (ਜਸਬੀਰ ਕੌਰ, ਬਾਂਸਲ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੇਵਾ ਭਾਰਤੀ ਫਰੀਦਕੋਟ ਦੁਆਰਾ ਲਗਾਤਾਰ 9 ਦਿਨ ਲੰਗਰ ਸੇਵਾ ਕੀਤੀ ਗਈ। ਹੁਣ ਲੋੜਵੰਦਾਂ ਨੂੰ ਮਾਸਕ, ਸਾਬਣ ਅਤੇ ਸੈਨੇਟਾਈਜ਼ਰ ਦਿੱਤੇ ਗਏ ਹਨ। ਸੇਵਾ ਭਾਰਤੀ ਦੇ ਪ੍ਰਧਾਨ ਦੀਪਕ ਕੁਮਾਰ ਮੁਖੀਜਾ ਨੇ ਦੱਸਿਆ ਕਿ ਕਿਉ ਜੋਂ ਹੁਣ ਪੰਜਾਬ ਸਰਕਾਰ ਵਲੋਂ ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਵੱਖ-ਵੱਖ ਥਾਵਾਂ ’ਤੇ ਮਾਸਕ ਵੰਡੇ ਜਾ ਰਹੇ ਹਨ। ਇਸੇ ਲੜੀ ਤਹਿਤ ਪੁਰਾਣੀ ਦਾਣਾ ਮੰਡੀ ਵਿਖੇ ਲੋੜਵੰਦ ਕਿਰਤੀਆਂ ਨੂੰ ਮਾਸਕ, ਸਾਬਣ ਅਤੇ ਸੈਨੇਟਾਈਜ਼ਰ ਵੰਡੇ ਗਏ ਹਨ। ਇਸ ਮੌਕੇ ਦੀਪਕ ਸ਼ਰਮਾ, ਸੰਦੀਪ ਗਰਗ, ਚਮਨ ਗੇਰਾ, ਪਵਨ ਵਧਵਾ, ਮਨੋਜ ਜਿੰਦਲ, ਸੰਜੀਵ ਮਿੱਤਲ, ਅਨੁਜ ਗੁਪਤਾ, ਗੌਰਵ ਸੇਠੀ, ਦੀਪਕ ਗੋਇਲ ਨੇ ਪੂਰਾ ਸਹਿਯੋਗ ਦਿੱਤਾ ਹੈ।


Bharat Thapa

Content Editor Bharat Thapa