ਗੁਆਂਢ ਰਹਿੰਦੇ ਮੁੰਡੇ ਦੀ ਸ਼ਰਮਨਾਕ ਕਰਤੂਤ ਤੋਂ ਪ੍ਰੇਸ਼ਾਨ 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
Sunday, Feb 12, 2023 - 09:55 AM (IST)
ਮਲੋਟ (ਜੁਨੇਜਾ) : ਥਾਣਾ ਲੰਬੀ ਦੇ ਪਿੰਡ ਮਿੱਡੂਖੇੜਾ ਵਿਖੇ ਗੁਆਂਢ ਰਹਿੰਦੇ ਮੁੰਡੇ ਵੱਲੋਂ ਸਬੰਧ ਰੱਖਣ ਲਈ ਮਜਬੂਰ ਕਰਨ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਉਕਤ ਮੁੰਡੇ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੀ ਕੁੜੀ ਦਾ ਵਿਆਹ 7-8 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਮ੍ਰਿਤਕਾ ਦੇ ਗੁਆਂਢੀ ਦੁਕਾਨਦਾਰ ਲੇਖ ਰਾਜ ਉਰਫ ਭੋਲੂ ਪੁੱਤਰ ਕ੍ਰਿਸ਼ਨ ਰਾਮ ਨਾਲ ਸਬੰਧ ਕਾਇਮ ਹੋ ਗਏ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿਖੇ ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਦੀ ਰੋਲ਼ੀ ਪੱਤ, ਜੰਗਲ 'ਚ ਲਿਜਾ ਕੀਤਾ ਗੈਂਗਰੇਪ
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਜਵਾਈ ਵੱਲੋਂ ਮ੍ਰਿਤਕਾ ਨੂੰ ਸਮਝਾਉਣ ’ਤੇ ਉਸ ਨੇ ਲੇਖ ਰਾਜ ਤੋਂ ਕਿਨਾਰਾ ਕਰ ਲਿਆ ਪਰ ਲੇਖ ਰਾਜ ਉਸ ਨੂੰ ਸਬੰਧ ਰੱਖਣ ਲਈ ਮਜਬੂਰ ਕਰਦਾ ਸੀ। ਉਨ੍ਹਾਂ ਲੇਖ ਰਾਜ ਨੂੰ ਵੀ ਸਮਝਾਇਆ ਪਰ ਉਸ ਵੱਲੋਂ ਸਬੰਧ ਰੱਖਣ ਲਈ ਦਬਾਅ ਬਣਾਇਆ ਜਾਣ ਲੱਗਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਜਦੋਂ ਉਸਦਾ ਜਵਾਈ ਕੰਮ ’ਤੇ ਗਿਆ ਸੀ ਅਤੇ ਬੱਚੇ ਸਕੂਲ ਗਏ ਸਨ ਤਾਂ ਉਸ ਦੀ ਕੁੜੀ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਲੇਖ ਰਾਜ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਠਿੰਡਾ 'ਚ ਚੱਲਦੀ ਸਕੂਲ ਵੈਨ 'ਚੋਂ ਡਿੱਗੀ ਮਾਸੂਮ ਬੱਚੀ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।