ਮਾਰਬਲ ਵਿਕ੍ਰੇਤਾ ਦੇ ਘਰ ’ਚ ਲੁੱਟ, 6 ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Thursday, Apr 14, 2022 - 01:04 PM (IST)

ਮਾਰਬਲ ਵਿਕ੍ਰੇਤਾ ਦੇ ਘਰ ’ਚ ਲੁੱਟ, 6 ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਬੈਂਕ ਰੋਡ ’ਤੇ ਸਥਿਤ ਅਟਲ ਮਾਰਬਲ ਸ਼ਾਪ ਦੇ ਮਾਲਕ ਅਟਲ ਕੁਮਾਰ ਦੇ ਬੂੜਾਗੁੱਜਰ ਰੋਡ ਪੀਰਖਾਨੇ ਦੇ ਨੇੜੇ ਗਲੀ ’ਚ ਸਥਿਤ ਘਰ ’ਚ 6 ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ ਜਾਂਚ ਸ਼ੁਰੁ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਟਲ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 6 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਵੜ ਆਏ। ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਤੇ ਹਥਿਆਰ, ਬੈਸਬਾਲਾਂ, ਕਾਪਿਆਂ ਨਾਲ ਲੈਸ ਸਨ। ਉਨ੍ਹਾਂ ਆਉਂਦਿਆਂ ਪੈਸਿਆਂ ਦੀ ਮੰਗ ਕੀਤੀ ਤੇ ਭੰਨਤੋੜ ਸ਼ੁਰੂ ਕਰ ਦਿੱਤੀ। ਅੰਦਰ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਭੰਨ ਦਿੱਤੇ। ਜਾਂਦੇ-ਜਾਂਦੇ ਲਗਭਗ 25-30 ਹਜ਼ਾਰ ਰੁਪਏ ਕੈਸ਼, 2 ਅੰਗੂਠੀਆਂ, 2 ਚਾਲੂ ਤੇ 3 ਬੰਦ ਫੋਨ, ਟੈਬ ਸਮੇਤ ਹੋਰ ਸਾਮਾਨ ਲੈ ਗਏ। ਅਟਲ ਕੁਮਾਰ ਅਨੂਸਾਰ ਇਸ ਦੌਰਾਨ ਇਕ ਲੁਟੇਰੇ ਦੇ ਹੱਥ ’ਚ ਬਾਕਸ ਵੀ ਵੱਜਿਆ, ਜਿਸ ਨਾਲ ਉਸਦੇ ਸੱਟ ਵਜ ਗਈ ਤੇ ਉਸਦੇ ਖੂਨ ਦੇ ਛਿੱਟੇ ਘਰ ’ਚ ਕਈ ਥਾਈਂ ਨਜ਼ਰ ਆ ਰਹੇ ਨੇ। ਲੁਟੇਰੇ ਰਸੋਈ ਦੇ ਬੈਕ ਗੇਟ ਰਾਹੀਂ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਪੁਲਸ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਮੌਕਾ ਵੀ ਦੇਖਿਆ ਹੈ। ਘਰ ਦੇ ਬਾਹਰਲੇ ਮੇਨ ਗੇਟ ਚ 6 ਲੁਟੇਰਿਆਂ ਵਲੋਂ ਕਾਰ ’ਚ ਆਉਣ ’ਤੇ ਘਰ ਵੜਦੇ ਦਾ ਸੀ. ਸੀ. ਟੀ. ਵੀ. ਵੀ ਸਾਹਮਣੇ ਆਇਆ ਹੈ। ਉਧਰ ਥਾਣਾ ਸਿਟੀ ਪ੍ਰਭਾਰੀ ਕਰਮਜੀਤ ਸਿੰਘ ਗ੍ਰੇਵਾਲ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਹ ਮੌਕਾ ਦੇਖ ਕੇ ਆਏ ਨੇ। ਤਫਤੀਸ਼ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News