ਨਾਮੀ ਕੰਪਨੀਆਂ ਨਾਲ ਠੱਗੀਆਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

Tuesday, Feb 18, 2020 - 12:24 PM (IST)

ਨਾਮੀ ਕੰਪਨੀਆਂ ਨਾਲ ਠੱਗੀਆਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

ਮਾਨਸਾ (ਮਨਜੀਤ ਕੌਰ) : ਜ਼ਿਲਾ ਪੁਲਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਸ ਨੇ ਆਨਲਾਈਨ ਸਾਮਾਨ ਵੇਚਣ ਵਾਲੀਆਂ ਨਾਮੀ ਕੰਪਨੀਆਂ ਨਾਲ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਕੋਲੋਂ 4 ਮੋਬਾਇਲ ਫੋਨ (ਟੱਚ ਸਕਰੀਨ), 630 ਸਿਮ ਕਾਰਡ (ਵੱਖ-ਵੱਖ ਕੰਪਨੀਆਂ ਦੇ) ਅਤੇ ਇਕ ਬੋਲੈਨੋ ਕਾਰ ਬਰਾਮਦ ਕੀਤੀ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਕੁੱਝ ਵਿਅਕਤੀ ਗਿਰੋਹ ਬਣਾ ਕੇ ਮੋਬਾਇਲ ਕੰਪਨੀਆਂ ਦੇ ਸਿਮਾਂ ਰਾਹੀਂ ਆਨਲਾਈਨ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਪਾਸੋਂ ਮਹਿੰਗਾ ਸਾਮਾਨ ਮੰਗਵਾ ਕੇ ਉਸ ਦੀ ਜਗ੍ਹਾ ਪੁਰਾਣਾ ਅਤੇ ਡੁਪਲੀਕੇਟ ਮਾਲ ਕੰਪਨੀ ਨੂੰ ਵਾਪਸ ਕਰ ਕੇ ਅਜਿਹੀਆਂ ਕੰਪਨੀਆਂ ਨਾਲ ਮੋਟੀਆਂ ਠੱਗੀਆਂ ਕਰ ਰਹੇ ਹਨ, ਜਿਸ 'ਤੇ ਸਰਦੂਲਗੜ੍ਹ ਪੁਲਸ ਨੇ ਡੀ. ਐੱਸ. ਪੀ. ਸੰਜੀਵ ਕੁਮਾਰ ਗੋਇਲ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਪਾਰਟੀਆਂ ਬਣਾ ਕੇ ਕੀਤੀ ਛਾਪੇਮਾਰੀ ਤਹਿਤ ਰਾਕੇਸ਼ ਕੁਮਾਰ ਉਰਫ ਕਾਲਾ ਪੁੱਤਰ ਚੇਤ ਰਾਮ ਵਾਸੀ ਸੂਰਤੀਆ (ਹਰਿਆਣਾ), ਅਮਨ ਕੁਮਾਰ ਉਰਫ ਅਮਨੀ ਪੁੱਤਰ ਸੁਭਾਸ਼ ਕੁਮਾਰ ਵਾਸੀ ਰੋੜੀ (ਹਰਿਆਣਾ) ਅਤੇ ਸੁਸ਼ੀਲ ਕੁਮਾਰ ਪੁੱਤਰ ਸਾਹਿਬ ਰਾਮ ਵਾਸੀ ਕਾਹਨੇਵਾਲਾ (ਥਾਣਾ ਸਰਦੂਲਗੜ੍ਹ) ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਮੌਕੇ 'ਤੇ 4 ਮੋਬਾਇਲ ਫੋਨ (ਟੱਚ ਸਕਰੀਨ), 630 ਸਿਮ ਕਾਰਡ (ਵੱਖ-ਵੱਖ ਕੰਪਨੀਆਂ ਦੇ) ਅਤੇ ਇਕ ਬੋਲੈਨੋ ਕਾਰ ਬਰਾਮਦ ਕੀਤੀ ਗਈ ਹੈ। ਪੁੱਛਗਿੱਛ 'ਤੇ ਪਤਾ ਲੱਗਾ ਹੈ ਕਿ ਇਹ ਤਿੰਨੇ ਵਿਅਕਤੀ ਵੱਖ-ਵੱਖ ਕੰਪਨੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।


author

cherry

Content Editor

Related News