ਇਫਕੋ ਦੇ ਚੇਅਰਮੈਨ ਨਕੱਈ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਦਿੱਤੀ 25 ਕਰੋੜ ਰੁਪਏ ਦੀ ਸਹਾਇਤਾ

Sunday, Apr 05, 2020 - 06:49 PM (IST)

ਇਫਕੋ ਦੇ ਚੇਅਰਮੈਨ ਨਕੱਈ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਦਿੱਤੀ 25 ਕਰੋੜ ਰੁਪਏ ਦੀ ਸਹਾਇਤਾ

ਮਾਨਸਾ (ਸੰਦੀਪ ਮਿੱਤਲ) - ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਜੁਝ ਰਹੇ ਦੇਸ਼ ਦੇ ਲੋਕਾਂ ਦੀ ਮਦਦ ਖਾਤਰ ਇਫਕੋ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਪਿਤਾ ਬਲਵਿੰਦਰ ਸਿੰਘ ਨਕੱਈ, ਮੀਤ ਚੇਅਰਮੈਨ ਦਿਲੀਪ ਸਿੰਘ ਸਿੰਘਾਣੀਆਂ ਅਤੇ ਐੱਮ.ਡੀ ਯੂ.ਐੱਸ ਅਵਸਤੀ ਨੇ ਸਹਾਇਤਾ ਵਜੋਂ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਫਕੋ ਵਲੋਂ ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਜੱਠਣ ਲਈ ਭਾਰਤ ਸਰਕਾਰ ਨੂੰ 24 ਕਰੋੜ ਰੁਪਏ ਅਤੇ ਪੰਜਾਬ ਸਰਕਾਰ ਨੂੰ 1 ਕਰੋੜ ਰੁਪਏ ਭੇਜੇ ਗਏ ਹਨ, ਜਿਸ ਦਾ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਲੋੜ ਪੈਣ ’ਤੇ ਉਹ ਦੇਸ਼ ਦੇ ਲੋਕਾਂ ਦੀ ਮਦਦ ਖਾਤਰ ਹੋਰ ਮਦਦ ਦੇਣ ਨੂੰ ਤਿਆਰ ਰਹਿਣਗੇ। ਜ਼ਿਕਰਯੋਗ ਹੈ ਕਿ ਇਕ ਪੰਜਾਬੀ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦਾਨ ਵਜੋਂ ਕੰਪਨੀ ਵਲੋਂ ਦਿੱਤੀ ਗਈ ਸਹਾਇਤਾ ਦੀ ਇਹ ਸਭ ਤੋਂ ਵੱਡੀ ਰਕਮ ਹੈ। ਇਫਕੋ ਦੇ ਚੇਅਰਮੈਨ ਨਕੱਈ ਨੇ ਇਸ ਬੀਮਾਰੀ ਦੇ ਖਾਤਮੇ ਅਤੇ ਇਸ ਤੋਂ ਪੀੜਤ ਲੋਕਾਂ ਦੇ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।

ਸਮੇਂ-ਸਮੇਂ ਤੇ ਆਫਤ ਆਉਣ ਤੇ ਸਰਕਾਰਾਂ ਅਤੇ ਸੰਸਥਾਵਾਂ ਦੀ ਮਦਦ ਕਰਨ ਵਾਲੇ ਬਲਵਿੰਦਰ ਸਿੰਘ ਨਕੱਈ ਨੇ ਇਫਕੋ ਵਲੋਂ ਪ੍ਰਧਾਨ ਮੰਤਰੀ ਕੋਰੋਨਾ ਰਾਹਤ ਫੰਡ ਅਤੇ ਮੁੱਖ ਮੰਤਰੀ ਪੰਜਾਬ ਰਾਹਤ ਫੰਡ ਨੂੰ 24 ਅਤੇ 1 ਕਰੋੜ ਦੀ ਮਦਦ ਭੇਜ ਦਿੱਤੀ ਹੈ। ਨਕੱਈ ਨੇ ਕਿਹਾ ਕਿ ਅੱਜ ਦੇਸ਼ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਲੋਕ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਪਰ ਲੋਕਾਂ ਨੂੰ ਇਸ ਵਜੋਂ ਮੌਤ ਦੇ ਮੂੰਹ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ। ਦੇਸ਼ ਦੇ ਵੱਡੇ ਕਾਰੋਬਾਰੀਆਂ, ਸਮਾਜ ਸੇਵੀਆਂ, ਫਿਲਮ ਅਤੇ ਕ੍ਰਿਕਟ ਸਟਾਰਾਂ ਵਲੋਂ ਸਰਕਾਰ ਨੂੰ ਵੱਡੀ ਰਕਮ ਸਹਾਇਤਾ ਵਜੋਂ ਭੇਜੀ ਗਈ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪੁਰਾਤਨ ਸੱਭਿਅਤਾ ਨਾਲ ਜੁੜਿਆ ਹੋਇਆ ਦੇਸ਼ ਹੈ। ਜਦੋਂ ਵੀ ਦੇਸ਼ ਵਿਚ ਕੋਈ ਆਫਤ ਹੈ ਤਾਂ ਵੱਡੇ ਕਾਰੋਬਾਰੀਆਂ ਅਤੇ ਸਮਾਜ ਸੇਵੀਆਂ ਨੇ ਮੂਹਰੇ ਹੋ ਕੇ ਇਹ ਲੜਾਈ ਲੜੀ ਹੈ। ਇਸੇ ਸਦਰੰਭ ਵਿਚ ਦੇਸ਼ ਦੇ ਲੋਕਾਂ ਨਾਲ ਖੜਣ ਵੇਲੇ ਇਫਕੋ ਆਪਣਾ ਸੁਭਾਵ ਸਮਝਦੀ ਹੈ।

ਨਕੱਈ ਨੇ ਕਿਹਾ ਕਿ ਦੇਸ਼ ਭਰ ਵਿਚ ਜਿੱਥੇ ਕੋਰੋਨਾ ਪੀੜਤ ਵਿਅਕਤੀ ਪਾਏ ਗਏ, ਉਨ੍ਹਾਂ ਦੀ ਮਦਦ ਲਈ ਇਫਕੋ ਮੋਢਾ ਲਾ ਕੇ ਖੜੇਗੀ। ਇਸ ਸਮੁੱਚੀ ਸੇਵਾ ਲਈ ਬਲਵਿੰਦਰ ਸਿੰਘ ਨਕੱਈ ਦਾ ਮਾਨਸਾ ਦੇ ਸ਼ਹਿਰ ਵਾਸੀਆਂ, ਰਾਜ ਨੇਤਾਵਾਂ, ਸੰਸਥਾਵਾਂ ਦੇ ਆਗੂਆਂ ਅਤੇ ਅਕਾਲੀ ਦਲ ਦੇ ਆਗੂ ਚੇਅਰਮੈਨ ਪ੍ਰੇਮ ਕੁਮਾਰ ਅਰੋਡ਼ਾ, ਸ਼ਹਿਰੀ ਪ੍ਰਧਾਨ ਤਰਸੇਮ ਚੰਦ ਮਿੱਢਾ, ਸਮਾਜ ਸੇਵੀ ਸੁਰਿੰਦਰ ਪਿੰਟਾ, ਜਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਕੋਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ,ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਸਾਬਕਾ ਸ਼੍ਰੌਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਮਾਖਾ, ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸੀਨ ਮਹੰਤ ਅਮ੍ਰਿਤ ਮੁਨੀ ਜੀ ਨੇ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਸ: ਨਕੱਈ ਇਹ ਸਹਾਇਤਾ ਦੇਣ ਵਜੋਂ ਸਨਮਾਨ ਦੇ ਹੱਕਦਾਰ ਹਨ।


author

rajwinder kaur

Content Editor

Related News