'ਮਾਨਸਾ ਵਿਲੇਜ ਪੁਲਸ ਅਫਸਰ ਤੇ ਸਵੈ-ਸਹਾਇਤਾਂ ਗਰੁੱਪਾਂ ਰਾਹੀਂ ਕਰਫਿਊ ਲਾਗੂ ਕਰਨ ਵਾਲਾ ਬਣਿਆ ਪੰਜਾਬ 'ਚ ਪਹਿਲਾ ਜ਼ਿਲਾ'

Wednesday, Apr 01, 2020 - 11:18 PM (IST)

'ਮਾਨਸਾ ਵਿਲੇਜ ਪੁਲਸ ਅਫਸਰ ਤੇ ਸਵੈ-ਸਹਾਇਤਾਂ ਗਰੁੱਪਾਂ ਰਾਹੀਂ ਕਰਫਿਊ ਲਾਗੂ ਕਰਨ ਵਾਲਾ ਬਣਿਆ ਪੰਜਾਬ 'ਚ ਪਹਿਲਾ ਜ਼ਿਲਾ'

ਮਾਨਸਾ, (ਮਿੱਤਲ)- ਵਿਲੇਜ ਪੁਲਸ ਅਫਸਰ (ਵੀ. ਪੀ. ਓ.)/ਸਵੈ-ਸਹਾਇਤਾ ਗਰੁੱਪਾਂ ਰਾਹੀਂ ਕਰਫਿਊ ਲਾਗੂ ਕਰਨ ਵਾਲਾ ਮਾਨਸਾ ਜ਼ਿਲਾ ਪੰਜਾਬ ਭਰ ’ਚੋੋਂ ਪਹਿਲਾ ਜ਼ਿਲਾ ਬਣ ਗਿਆ ਹੈ। ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਮਾਨਸਾ ਜ਼ਿਲਾ ਪੰਜਾਬ ਵਿਚੋੋਂ ਅਜਿਹਾ ਪਹਿਲਾ ਜ਼ਿਲਾ ਬਣ ਗਿਆ ਹੈ, ਜਿਥੇ ਲੋੋਕ ਵਿਲੇਜ ਪੁਲਸ ਅਫਸਰ (ਵੀ. ਪੀ. ਓ.)/ਸਵੈ -ਸਹਾਇਤਾ ਗਰੁੱਪਾਂ ਰਾਹੀਂ ਕਰਫਿਊ ਨੂੰ ਖੁਦ ਮਰਜ਼ੀ ਨਾਲ ਲਾਗੂ ਕਰ ਰਹੇ ਹਨ। ਇਸ ਸਬੰਧੀ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਦੇ ਲੋੋਕਾਂ ਨੇ ਆਪਣੇ ਆਪ ਸਵੈ-ਸਹਾਇਤਾ ਗਰੁੱਪ ਜ਼ਿਲਾ ਪੁਲਸ ਦੀ ਸਹਾਇਤਾ ਨਾਲ ਬਣਾਏ ਹਨ, ਜੋੋ ਕਿ ਪੁਲਸ ਦੇ ਵੀ. ਪੀ. ਓ. ਨੂੰ ਨਾਲ ਲੈ ਕੇ ਆਪਣੇ ਪਿੰਡਾਂ ਅਤੇ ਵਾਰਡਾਂ ਵਿਚ ਖੁਦ ਨਾਕਾਬੰਦੀ ਕਰ ਕੇ ਆਪਣੇ ਪਿੰਡਾਂ ਅਤੇ ਵਾਰਡਾਂ ਦੇ ਲੋੋਕਾਂ ਨੂੰ ਪ੍ਰੇਰਿਤ ਕਰ ਕੇ ਕਰਫਿਊ ਲਾਗੂ ਕਰਵਾ ਰਹੇ ਹਨ। ਇਸ ਤੋੋਂ ਇਲਾਵਾ ਉਹ ਆਪਣੇ ਪਿੰਡਾਂ ਅਤੇ ਵਾਰਡਾਂ ’ਚ ਬਾਹਰਲੇ ਵਿਅਕਤੀਆਂ ਦੇ ਆਉਣ/ਜਾਣ ਨੂੰ ਰੋੋਕ ਰਹੇ ਹਨ।

ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋੋਂ ਪਿਛਲੇ ਦਿਨੀਂ ਵਿਲੇਜ ਪੁਲਸ ਅਫਸਰਾਂ ਦੀ ਸਕੀਮ ਆਮ ਲੋੋਕਾਂ (ਮੁਹੱਲਾ/ਵਾਰਡਾਂ) ਨੂੰ ਰਾਹਤ ਦੇਣ ਅਤੇ ਕਰਫਿਊ ’ਚ ਕੁਝ ਰਿਆਇਤਾਂ ਦੇਣ ਵਿਚ ਬਹੁਤ ਸਹਾਇਕ ਸਿੱਧ ਹੋੋਈ ਹੈ। ਇਸ ਸਕੀਮ ਅਧੀਨ ਪਿੰਡਾਂ/ਵਾਰਡਾਂ ਵਿਚ ਪੁਲਸ ਪ੍ਰਸ਼ਾਸਨ ਵੱਲੋੋਂ ਕਾਇਮ ਕੀਤੀਆਂ ਗਈਆਂ ਕਮੇਟੀਆਂ ਕਰਫਿਊ ਦੌੌਰਾਨ ਪ੍ਰਸ਼ੰਸਾਯੋਗ ਰੋਲ ਨਿਭਾਅ ਰਹੀਆਂ ਹਨ। ਜ਼ਿਲਾ ਪੁਲਸ ਮਾਨਸਾ ਵੱਲੋੋਂ ਤਾਇਨਾਤ ਕੀਤੇ ਗਏ 337 ਵਿਲੇਜ ਪੁਲਸ ਅਫਸਰਾਂ (ਵੀ. ਪੀ. ਓਜ਼) ਵੱਲੋੋਂ ਇਹ ਕਮੇਟੀਆਂ ਕਰਫਿਊ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਅਤੇ ਕੋੋਰੋੋਨਾ ਵਾਇਰਸ ਤੋੋਂ ਲੋੋਕਾਂ ਨੂੰ ਆਪਣੇ ਬਚਾਅ ਸਬੰਧੀ ਜਾਗਰੂਕ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ। ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਆਪਣੇ ਪਿੰਡ ਮੂਸਾ ਵਿਖੇ ਅਤੇ ਪੰਜਾਬੀ ਗਾਇਕ ਆਰ. ਨੇਤ ਨੇ ਆਪਣੇ ਪਿੰਡ ਧਰਮਪੁਰਾ ਦੇ ਮੇਨ ਇੰਟਰੀ ਪੁਆਇੰਟਾਂ ’ਤੇ ਠੀਕਰੀ ਪਹਿਰਾ ਕਾਇਮ ਕਰ ਕੇ ਨਾਕਾਬੰਦੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ 23 ਮੁਕੱਦਮੇ ਦਰਜ ਕਰ ਕੇ 77 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 11 ਵਹੀਕਲਾਂ ਨੂੰ ਪੁਲਸ ਨੇ ਕਬਜ਼ੇ ਵਿਚ ਲਿਆ ਹੈ ਅਤੇ ਮੋਟਰ ਵਹੀਕਲ ਐਕਟ 207 ਤਹਿਤ ਕੁਲ 63 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।

 

 

 


author

Bharat Thapa

Content Editor

Related News