ਪਿਸਤੌਲ ਦੀ ਨੋਕ ''ਤੇ ਕਾਰ ਸਣੇ ਕੀਤਾ ਨੌਜਵਾਨ ਨੂੰ ਅਗਵਾ, ਕਾਰ, ਨਕਦੀ ਤੇ ATM ''ਚੋਂ ਪੈਸੇ ਕਢਵਾ ਕੇ ਹੋਏ ਫਰਾਰ

01/31/2024 3:01:49 AM

ਸਾਹਨੇਵਾਲ/ਕੁਹਾੜਾ (ਜਗਰੂਪ) : ਬੀਤੀ ਰਾਤ ਲੁਟੇਰਿਆਂ ਵੱਲੋਂ ਜੀ.ਟੀ. ਰੋਡ ਹਾਈਵੇ ਤੋਂ 1 ਕਾਰ ਸਵਾਰ ਨੂੰ ਹਥਿਆਰਾਂ ਦੀ ਨੋਕ ’ਤੇ ਅਗਵਾ ਕਰ ਕੇ ਉਸ ਤੋਂ ਕਾਰ, ਨਕਦੀ ਅਤੇ ਮੋਬਾਇਲ ਖੋਹ ਕੇ ਉਸ ਨੂੰ ਸੁੱਟ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਜਾਣਕਾਰੀ ਅਨੁਸਾਰ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਕੁਲਵਿੰਦਰ ਸਿੰਘ ਨਾਲ ਦੋਰਾਹੇ ਖਾਣਾ ਖਾਣ ਲਈ ਗਏ ਸਨ। ਖਾਣਾ ਖਾਣ ਤੋਂ ਬਾਅਦ ਰਾਤ ਟਾਈਮ ਜ਼ਿਆਦਾ ਹੋਣ ਕਾਰਨ ਜਦੋਂ ਉਹ ਵਾਪਸ ਕੁਲਵਿੰਦਰ ਸਿੰਘ ਨੂੰ ਉਸ ਦੇ ਘਰ ਸਾਹਨੇਵਾਲ ਛੱਡ ਕੇ ਰਾਤ ਲਗਭਗ 12 ਵਜੇ ਮਠਾੜੂ ਮੋਟਰਜ਼ ਨੇੜੇ ਕੈਰੋਂ ਹਸਪਤਾਲ ਸਾਹਨੇਵਾਲ ਪਹੁੰਚਿਆ ਤਾਂ ਉਹ ਬਾਥਰੂਮ ਕਰਨ ਲਈ ਕਾਰ ਤੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਦੇ ਸਿਰ ’ਤੇ ਪਿਸਤੌਲ ਰੱਖ ਦਿੱਤਾ। 

ਇਹ ਵੀ ਪੜ੍ਹੋ- 63 ਲੱਖ ਦੀ ਇਲੈਕਟ੍ਰਿਕ ਕਾਰ ਨੂੰ ਚੱਲਦੇ-ਚੱਲਦੇ ਲੱਗ ਗਈ ਅੱਗ, ਕੰਪਨੀ ਨੇ ਕਿਹਾ- 'ਟੈਕਨੀਕਲ ਟੀਮ ਕਰ ਰਹੀ ਜਾਂਚ'

ਦੋਵੇਂ ਨੌਜਵਾਨਾਂ ਨੇ ਉਸ ਨੂੰ ਉਸ ਦੀ ਹੀ ਕਾਰ ’ਚ ਬੈਠਾ ਲਿਆ। ਇਸ ਤੋਂ ਬਾਅਦ 4 ਨੌਜਵਾਨ ਹੋਰ ਆ ਗਏ, ਜਿਨ੍ਹਾਂ ’ਚੋਂ 4 ਨੌਜਵਾਨ ਉਸ ਨਾਲ ਕਾਰ ’ਚ ਸਵਾਰ ਹੋ ਕੇ ਖੰਨਾ ਹੁੰਦੇ ਹੋਏ ਸਮਰਾਲਾ ਜਾ ਕੇ ਖੰਨਾ ਰੋਡ ’ਤੇ ਸੁੱਟ ਕੇ ਭੱਜ ਗਏ। ਸੂਤਰਾਂ ਮੁਤਾਬਕ ਲੁਟੇਰਿਆਂ ਨੇ ਪਹਿਲਾਂ ਤਾਂ ਪ੍ਰਿਤਪਾਲ ਨੂੰ ਅਗਵਾ ਕੀਤਾ ਤੇ ਫਿਰ ਜਾਂਦੇ ਸਮੇਂ ਕਾਰ ’ਚ ਹੀ ਉਸ ਦੀਆਂ ਜੇਬਾਂ ਦੀ ਪੂਰੀ ਤਲਾਸ਼ੀ ਲਈ ਗਈ ਤੇ ਜੇਬਾਂ ’ਚੋਂ ਲਗਭਗ 10 ਹਜ਼ਾਰ ਰੁਪਏ ਨਕਦ, ਮੋਬਾਇਲ ਅਤੇ ਏ.ਟੀ.ਐੱਮ. ਕਾਰਡ ਵੀ ਕੱਢ ਲਿਆ। ਲੁਟੇਰਿਆਂ ਨੇ ਏ.ਟੀ.ਐੱਮ. ਦਾ ਪਾਸਵਰਡ ਪੁੱਛਣ ਤੋਂ ਬਾਅਦ ਲਗਭਗ 25000 ਰੁਪਏ ਵੀ ਕਢਵਾ ਲਏ।

ਇਹ ਵੀ ਪੜ੍ਹੋ- ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


 


Harpreet SIngh

Content Editor

Related News