ਸੜਕ ਹਾਦਸੇ ''ਚ ਵਿਅਕਤੀ ਦੀ ਮੌਤ

09/13/2019 7:34:39 PM

ਮਲੋਟ, (ਗੋਇਲ)— ਪੁਲਸ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਬਨਵਾਰੀ ਲਾਲ ਪੁੱਤਰ ਲੀਲੂ ਰਾਮ ਵਾਸੀ ਵਾਰਡ ਨੰਬਰ 20 ਮਲੋਟ ਨੇ ਦੱਸਿਆ ਕਿ ਉਸਦਾ ਭਰਾ ਸੁਭਾਸ਼ ਚੰਦਰ ਮੋਟਰਸਾਈਕਲ ਰਾਹੀਂ ਪਿੰਡ ਕੋਲਿਆਵਾਲੀ ਨੂੰ ਜਾ ਰਿਹਾ ਸੀ ਕਿ ਪਿੰਡ ਬੁਰਜ ਸਿੱਧਵਾਂ ਨੇੜੇ ਸਾਹਮਣੇ ਤੋਂ ਮੋਟਰਸਾਈਕਲ 'ਤੇ ਆ ਰਹੇ ਵਿਸ਼ਾਲ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਨਿਊ ਗੋਬਿੰਦ ਨਗਰ ਮਲੋਟ ਨੇ ਬਹੁਤ ਹੀ ਲਾਪਰਵਾਹੀ ਦੇ ਨਾਲ ਉਸਦੇ ਭਰਾ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸਦੇ ਭਰਾ ਸੁਭਾਸ਼ ਚੰਦਰ ਦੀ ਮੌਕੇ ਉੱਪਰ ਹੀ ਉਸਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News