ਸੰਘਰਸ਼ ਦੇ ਲੇਖੇ ਲੱਗੀ ਇਕ ਹੋਰ ਜਾਨ, ਟਿਕਰੀ ਸਰਹੱਦ ਤੋਂ ਪਰਤੇ ਕਿਸਾਨ ਦੀ ਮੌਤ
Friday, May 28, 2021 - 05:19 PM (IST)
ਮਲੋਟ (ਜੁਨੇਜਾ) : ਕਿਸਾਨੀ ਸੰਘਰਸ਼ ਦੌਰਾਨ ਸ਼ਹਾਦਤ ਪਾਉਣ ਵਾਲਿਆਂ ਵਿਚ ਮਲੋਟ ਇਲਾਕੇ ਦੇ ਇਕ ਹੋਰ ਕਿਸਾਨ ਸੁਖਦੇਵ ਸਿੰਘ ਦਾ ਨਾਮ ਵੀ ਜੁੜ ਗਿਆ ਹੈ। ਉਹ ਪਿਛਲੇ 6 ਮਹੀਨਿਆਂ ਤੋਂ ਕਿਸਾਨ ਸੰਘਰਸ਼ ਦੌਰਾਨ ਟਿਕਰੀ ਬਾਰਡਰ ਤੇ ਡਟੇ ਰਹੇ ਸਨ ਅਤੇ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋ ਕੇ ਪਰਤੇ ਸਨ। ਕੱਲ ਸ਼ਾਮ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਖਾਨੇ ਕੀ ਢਾਬ ਵਿਖੇ ਕੀਤਾ ਗਿਆ। ਜਿਥੇ ਵੱਖ-ਵੱਖ ਕਿਸਾਨ ਆਗੂਆਂ ਨੇ ਹਾਜ਼ਰ ਹੋ ਕੇ ਉਨ੍ਹਾਂ ਦੀ ਦੇਹ ਉਪਰ ਕਿਸਾਨੀ ਝੰਡਾ ਪਾਇਆ। 65 ਸਾਲਾਂ ਸੁਖਦੇਵ ਸਿੰਘ ਖਾਨੇ ਕੀ ਢਾਬ ਇਲਾਕੇ ਦੇ ਪੁਰਾਣੇ ਕਿਸਾਨ ਆਗੂ ਸਨ ਅਤੇ ਪਹਿਲਾਂ ਵੀ ਕਿਸਾਨ ਹਿੱਤਾਂ ਲਈ ਜੇਲ੍ਹ ਕੱਟ ਚੁੱਕੇ ਸਨ।
ਇਹ ਵੀ ਪੜ੍ਹੋ: ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ
ਇਸ ਮੌਕੇ ਬੀ.ਕੇ.ਯੂ. ਰਲਦੂ ਸਿੰਘ ਮਾਨਸਾ ਦੇ ਸੂਬਾ ਮੀਤ ਪ੍ਰਧਾਨ ਜੁਗਰਾਜ ਸਿੰਘ ਕਬਰਵਾਲਾ , ਇੰਦਰਜੀਤ ਸਿੰਘ ਅਸਪਾਲ ਅਤੇ ਸਿੱਧੂਪੁਰ ਦੇ ਲੱਖਾ ਸ਼ਰਮਾ ਸਮੇਤ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਵਿਚ ਕਿਸਾਨਾਂ ਦੀਆਂ ਜਿੰਨੀਆਂ ਮਰਜ਼ੀ ਸ਼ਹਾਦਤਾਂ ਹੋ ਜਾਣ ਪਰ ਕਿਸਾਨ ਜਿੱਤ ਤੱਕ ਵਾਪਸ ਨਹੀਂ ਮੁੜਨਗੇ।
ਇਹ ਵੀ ਪੜ੍ਹੋ: ਕੈਪਟਨ ਸਾਬ੍ਹ! ਕਾਂਗਰਸ ਦੇ ਮੰਤਰੀ ਹੀ ਉਡਾ ਰਹੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ (ਵੀਡੀਓ)