ਗਣਤੰਤਰ ਦਿਵਸ ਦੀ ਪ੍ਰੇਡ ਲਈ ਮੁਹੰਮਦ ਇਸਮਾਈਲ ਦੀ ਚੋਣ

01/03/2020 12:16:30 PM

ਮਾਲੇਰਕੋਟਲਾ (ਜ਼ਹੂਰ) : ਸਰਕਾਰੀ ਕਾਲਜ ਮਾਲੇਰਕੋਟਲਾ ਤੋਂ ਬੀ. ਏ. ਪਾਸ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀ ਮੁਹੰਮਦ ਇਸਮਾਈਲ ਪੁੱਤਰ ਮੁਹੰਮਦ ਜ਼ਮੀਲ ਦੀ 26 ਜਨਵਰੀ 2020 ਨੂੰ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਸਮਾਗਮ ਮੌਕੇ ਹੋਣ ਵਾਲੀ ਪ੍ਰੇਡ 'ਚ ਭਾਗ ਲੈਣ ਲਈ ਚੋਣ ਹੋਈ ਹੈ, ਜੋ ਕਿ ਸ਼ਹਿਰ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ।

ਗਣਤੰਤਰ ਦਿਵਸ ਦੀ ਪਰੇਡ 2020 ਦੌਰਾਨ ਮੁਹੰਮਦ ਇਸਮਾਈਲ ਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸਣੇ ਕਈ ਉੱਘੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਮੁਹੰਮਦ ਇਸਮਾਈਲ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਐੱਨ. ਐੱਸ. ਐੱਸ. ਦਾ ਹੋਣਹਾਰ ਵਲੰਟੀਅਰ ਰਿਹਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐੱਨ. ਐੱਸ. ਐੱਸ. ਨੂੰ ਆਪਣਾ ਮਕਸਦ ਬਣਾਇਆ ਅਤੇ ਇਸ ਵਿਭਾਗ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਮਾਤਾ ਸ਼ਕੀਲਾ ਪ੍ਰਵੀਨ, ਡਾ. ਮੁਹੰਮਦ ਸ਼ਫ਼ੀਕ ਥਿੰਦ ਪ੍ਰਧਾਨ ਅਮਿਟੀ ਵੈੱਲਫ਼ੇਅਰ ਸੋਸਾਇਟੀ, ਪ੍ਰੋ. ਇਕਰਾਮ-ਉਰ-ਰਹਿਮਾਨ, ਰਣਜੀਤ ਸਿੰਘ, ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਬੀ. ਐੱਸ. ਸੰਧੂ, ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਆਦਿ ਨੇ ਮੁਹੰਮਦ ਇਸਮਾਈਲ ਨੂੰ ਵਧਾਈ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਪ੍ਰੇਡ ਦਾ ਮੁੱਖ ਮਕਸਦ ਨੌਜਵਾਨਾਂ 'ਚ ਰਾਸ਼ਟਰੀ ਏਕਤਾ, ਆਪਸੀ ਭਾਈਚਾਰੇ ਅਤੇ ਧਾਰਮਕ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ 'ਚ ਲੀਡਰਸ਼ਿਪ ਗੁਣਾਂ ਦੇ ਉਭਾਰ ਅਤੇ ਸ਼ਖ਼ਸੀਅਤ ਉਸਾਰੀ 'ਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।


cherry

Content Editor

Related News