ਲੁਧਿਆਣਾ: ਮੰਦਬੁੱਧੀ ਨੌਜਵਾਨ ਨੇ ਕਾਲੀ ਮਾਤਾ ਮੰਦਰ ਦੇ ਬਾਹਰ ਸ਼ੇਰ ਦੀ ਮੂਰਤੀ ’ਤੇ ਮਾਰਿਆ ਪੱਥਰ

Wednesday, Apr 06, 2022 - 01:53 PM (IST)

ਲੁਧਿਆਣਾ (ਅਨਿਲ) - ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਮੁਹੱਲੇ ਅਸ਼ੋਕ ਨਗਰ ’ਚ ਬੀਤੀ ਰਾਤ ਇਕ ਮੰਦਰ ਦੇ ਬਾਹਰ ਸ਼ੇਰ ਦੀ ਮੂਰਤੀ ਨੂੰ ਪੱਥਰ ਮਾਰ ਕੇ ਤੋੜ ਦੇਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਮੁਹੱਲਾ ਅਸ਼ੋਕ ਨਗਰ ਵਿਚ ਕਾਲੀ ਮਾਤਾ ਮੰਦਰ ਹੈ। ਇਥੇ ਬੀਤੀ ਰਾਤ ਕਰੀਬ ਡੇਢ ਵਜੇ ਇਕ ਮੰਦਬੁੱਧੀ ਨੌਜਵਾਨ ਨੇ ਮੰਦਰ ਦੇ ਬਾਹਰ ਲੱਗੀ ਸ਼ੇਰ ਦੀ ਮੂਰਤੀ ’ਤੇ ਪੱਥਰ ਮਾਰ ਕੇ ਮੂਰਤੀ ਨੂੰ ਤੋੜ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਮੰਦਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ, ਜਿਸ ਵਿਚ ਉਕਤ ਨੌਜਵਾਨ ਗਲੀ ’ਚੋਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਮੰਦਰ ਦੇ ਬਾਹਰ ਗਲੀ ’ਚੋਂ ਇਕ ਪੱਥਰ ਚੁੱਕ ਕੇ ਸ਼ੇਰ ਦੀ ਮੂਰਤੀ ’ਤੇ ਮਾਰ ਦਿੰਦਾ ਹੈ ਅਤੇ ਵਾਪਸ ਚਲਾ ਜਾਂਦਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਧੀਰਜ ਸੋਨੂ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਕਾਫ਼ੀ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ, ਜਿਸ ਦੇ ਦੋ ਭਰਾਵਾਂ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਵੀ ਉਹ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ। ਉਕਤ ਵਿਅਕਤੀ ਮੰਦਬੁੱਧੀ ਹੈ ਅਤੇ ਉਸ ਨੂੰ ਕੋਈ ਸੋਚ-ਸਮਝ ਨਹੀਂ ਹੈ। ਇਸ ਲਈ ਸਾਡੀ ਕਮੇਟੀ ਨੇ ਪੁਲਸ ਨੂੰ ਲਿਖਤੀ ਰੂਪ ’ਚ ਉਸ ’ਤੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ। ਹਾਲ ਦੀ ਘੜੀ ਪੁਲਸ ਨੇ ਉਕਤ ਮਾਮਲੇ ਨੂੰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

 


rajwinder kaur

Content Editor

Related News