ਅਸਲੇ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਪਿਸਟਲ ਤੇ ਇਕ ਚਾਕੂ ਬਰਾਮਦ

06/20/2022 10:14:27 PM

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਸੀ.ਆਈ.ਏ. ਸਟਾਫ਼ ਸਰਹਿੰਦ ਤੇ ਪੁਲਸ ਥਾਣਾ ਬਡਾਲੀ ਆਲਾ ਸਿੰਘ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਅਸਲੇ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਚੂੰਨੀ, ਬਡਾਲੀ ਏਰੀਏ 'ਚ ਕਿਸੇ ਪੈਟਰੋਲ ਪੰਪ ਜਾਂ ਕਿਸੇ ਵੱਡੀ ਦੁਕਾਨ ਵਿੱਚ ਅਸਲੇ ਦੀ ਨੋਕ 'ਤੇ ਲੁੱਟ-ਖੋਹ ਕਰਨੀ ਸੀ ਪਰ ਸਮਾਂ ਰਹਿੰਦਿਆਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕ ਲਿਆ ਗਿਆ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ.ਡੀ. ਫਤਿਹਗੜ੍ਹ ਸਾਹਿਬ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਲੁੱਟਾਂ-ਖੋਹਾ ਕਰਨ ਵਾਲੇ ਇਸ ਗੈਂਗ ਨੂੰ ਕਾਬੂ ਕਰਕੇ ਇਨ੍ਹਾਂ ਤੋਂ 2 ਪਿਸਟਲ 32 ਬੋਰ ਸਮੇਤ 4 ਰੌਂਦ, ਇਕ ਕਮਾਨੀਦਾਰ ਚਾਕੂ ਤੇ ਜਾਅਲੀ ਨੰਬਰ ਲੱਗੀ ਬਲੀਨੋ ਕਾਰ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਆਰੋਪੀਆਂ ਦੀ ਪਛਾਣ ਕੁਲਜਿੰਦਰ ਸਿੰਘ ਉਰਫ ਗੋਲਾ ਵਾਸੀ ਪਿੰਡ ਝੋਰੜਾ ਥਾਣਾ ਰਾਏਕੋਟ ਜ਼ਿਲ੍ਹਾ ਜਗਰਾਓਂ ਲੁਧਿਆਣਾ ਹਾਲ ਵਾਸੀ GBM ਅਪਾਰਟਮੈਂਟ ਖਰੜ ਜ਼ਿਲ੍ਹਾ ਮੋਹਾਲੀ, ਜਸਵਿੰਦਰ ਸਿੰਘ ਉਰਫ ਜੱਸ ਵਾਸੀ ਰਣਜੀਤ ਨਗਰ ਖਰੜ ਜ਼ਿਲ੍ਹਾ ਮੋਹਾਲੀ, ਹਰਵਿੰਦਰ ਸਿੰਘ ਉਰਫ ਪਿੰਦਰੀ ਵਾਸੀ ਸਿੰਗਪੁਰਾ ਰੋਡ ਨਾਨਕਸਰ ਕਾਲੋਨੀ ਕੁਰਾਲੀ ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਦੇ 2 ਸਾਥੀ ਹਰਜੀਤਪਾਲ ਸਿੰਘ ਵਾਸੀ ਖੰਨਾ ਤੇ ਰਾਜਵਿੰਦਰ ਸਿੰਘ ਉਰਫ ਔਲਖ ਵਾਸੀ ਦੀਪ ਸਿੰਘ ਵਾਲਾ ਫਰੀਦਕੋਟ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਕਲਰਕ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਸ਼ੀਆਂ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੇ ਬੱਸੀ ਪਠਾਣਾ ਏਰੀਆ, ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਅਤੇ ਜ਼ਿਲ੍ਹਾ ਮੋਹਾਲੀ ਦੇ ਕੁਰਾਲੀ ਖਰੜ ਏਰੀਏ 'ਚ ਅਸਲੇ ਦੀ ਨੋਕ 'ਤੇ ਕਾਰਾਂ ਖੋਹੀਆਂ ਹਨ ਤੇ ਪੈਟਰੋਲ ਪੰਪਾਂ 'ਤੇ ਲੋਕਾਂ ਤੋਂ ਕੈਸ਼ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਪੁਲਸ ਰਿਮਾਂਡ ਅਧੀਨ ਪੁਲਸ ਹਿਰਾਸਤ 'ਚ ਹਨ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News