ਝੋਨੇ ਦਾ ਸੀਜ਼ਨ ਸ਼ੁਰੂ ਹੋਣ ''ਤੇ PSPCL ਨੂੰ ਦੇਣਾ ਪਵੇਗਾ ਲਿਟਮਸ ਟੈਸਟ
Monday, Jun 13, 2022 - 06:27 PM (IST)
ਪਟਿਆਲਾ : ਸ਼ੁੱਕਰਵਾਰ ਨੂੰ ਝੋਨੇ ਦੀ ਲਵਾਈ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਦੇ ਨਾਲ ਪੰਜਾਬ 'ਚ ਬਿਜਲੀ ਦੀ ਮੰਗ 'ਚ 1 ਹਜ਼ਾਰ ਮੈਗਾਵਾਟ ਦਾ ਵਾਧਾ ਹੋਇਆ ਹੈ। ਜਿਸ ਦੇ ਨਾਲ ਵੱਧ ਤੋਂ ਵੱਧ ਬਿਜਲੀ ਦੀ ਮੰਗ ਕਰੀਬ 11 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਸੂਬੇ 'ਚ ਬਿਜਲੀ ਦੀ ਸਪਲਾਈ 2,413 ਲੱਖ ਯੂਨਿਟ ਰਹੀ ਹੈ , ਜੋ ਕਿ ਝੋਨੇ ਦੇ ਸ਼ੁਰੂਆਤੀ ਸੀਜ਼ਨ ਤੋਂ 75 ਲੱਖ ਯੂਨਿਟ ਵਧ ਹੈ। ਪੀ.ਐੱਸ.ਪੀ.ਸੀ.ਐੱਲ. ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਹੁਣ ਲਿਟਮਸ ਟੈਸਟ ਤੋਂ ਵੀ ਨਿਕਲਣ ਪਵੇਗਾ। ਪੀ.ਐੱਸ.ਪੀ.ਸੀ.ਐੱਲ ਦੇ ਇਕ ਅਧਿਕਾਰੀ ਨੇ ਕਿਹਾ ਇਸ ਸਾਲ ਬਿਜਲੀ ਦੀ ਮੰਗ ਅਤੇ ਸਪਲਾਈ ਪਿਛਲੇ ਸਾਲ ਨਾਲੋਂ 200 ਲੱਖ ਯੂਨਿਟ ਵੱਧ ਹੈ। ਪਿਛਲੇ ਸਾਲ 11 ਜੂਨ ਨੂੰ ਬਿਜਲੀ ਦੀ ਸਪਲਾਈ 2,202 ਲੱਖ ਯੂਨਿਟ ਸੀ।
ਇਹ ਵੀ ਪੜ੍ਹੋ- ਪਟਿਆਲਾ-ਰਾਜਪੁਰਾ ਬਾਈਪਾਸ ’ਤੇ ਮਿਲੀ ਖੂਨ ਨਾਲ ਲਿਬੜੀ ਆਲਟੋ ਕਾਰ, ਫੈਲੀ ਦਹਿਸ਼ਤ
ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀ.ਕੇ.ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਨਿਰਦੇਸ਼ਾਂ ਦੇ ਮੁਤਾਬਰ ਪੀ.ਐੱਸ.ਪੀ.ਸੀ.ਐੱਲ. ਪੜਾਅਵਾਰ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਕਰ ਰਿਹਾ ਹੈ, ਜਿਸ ਨਾਲ ਝੋਨੇ ਦੇ ਸ਼ੁਰੂਆਤੀ ਸੀਜ਼ਨ 'ਚ ਲੋਡ ਵਿਚ ਵਾਧੇ ਨੂੰ ਕੰਟਰੋਲ ਕਰਨ 'ਚ ਸਹਾਇਤਾ ਮਿਲੇਗੀ। ਜਾਣਕਾਰੀ ਮੁਤਾਬਕ ਮਾਝਾ, ਦੁਆਬਾ, ਰੋਪੜ ਅਤੇ ਮੋਹਾਲੀ 'ਚ ਝੋਨੇ ਲਈ 8 ਘੰਟੇ ਲਈ ਬਿਜਲੀ ਦੀ ਸਪਲਾਈ 14 ਜੂਨ ਤੋਂ ਸ਼ੁਰੂ ਹੋਵੇਗੀ, ਜਦਕਿ ਬਾਕੀ ਸੂਬਿਆ 'ਚ ਇਹ 17 ਜੂਨ ਨੂੰ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਫ਼ੀ ਕੁਝ ਬਾਰਿਸ਼ 'ਤੇ ਵੀ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ- ਮਾਮਲਾ ਗੁਰਪੰਤ ਪੰਨੂ ਵਲੋਂ ਰੇਲਵੇ ਕਲਿੱਪਾਂ ਨੂੰ ਕੱਢਣ ਦੀ ਜ਼ਿੰਮੇਵਾਰੀ ਲੈਣ ਦਾ: 3 ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਝੋਨੇ ਦੀ ਅਗੇਤੀ ਬਿਜਾਈ ਨਾਲ ਮਿੱਟੀ 'ਤੇ ਵਾਧੂ ਦਬਾਅ ਪੈਂਦਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਖ਼ਪਤ ਹੁੰਦੀ ਹੈ। ਸੂਬੇ ਦੇ 108 ਬਲਾਕ ਝੋਨੇ ਦੀ ਕਾਸ਼ਤ ਹੇਠ ਵੱਧ ਰਹੇ ਰਕਬੇ ਕਾਰਨ “ਡਾਰਕ ਜ਼ੋਨ” (ਜਿੱਥੇ ਪਾਣੀ ਦਾ ਪੱਧਰ ਬਹੁਤ ਘੱਟ ਗਿਆ ਹੈ) ਅਧੀਨ ਹਨ।ਮਾਹਿਰਾਂ ਦੀ ਰਿਪੋਰਟ ਮੁਤਾਬਕ ਕਿਹਾ ਗਿਆ ਹੈ ਕਿ ਇਕ ਟਿਊਬਵੈੱਲ, ਇਕ ਹਫ਼ਤੇ 'ਚ ਔਸਤਨ ਅੱਠ ਘੰਟੇ ਬਿਜਲੀ ਸਪਲਾਈ ਦੇ ਨਾਲ 30.24 ਲੱਖ ਲੀਟਰ ਪਾਣੀ ਕੱਢਦਾ ਹੈ।
ਪੀ.ਐੱਸ.ਪੀ.ਸੀ.ਐੱਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੀ ਮੰਗ ਪਿਛਲੇ ਸਾਲ ਦੇ 15,000 ਮੈਗਾਵਾਟ ਦੇ ਮੁਕਾਬਲੇ 16,000 ਮੈਗਾਵਾਟ ਨੂੰ ਪਾਰ ਕਰ ਸਕਦੀ ਹੈ। ਦੇਰੀ ਨਾਲ ਬਾਰਸ਼ ਹੋਣ ਦੀ ਸੂਰਤ ਵਿਚ ਬਿਜਲੀ ਦੇ ਸੰਕਟ ਦੀ ਸੰਭਾਵਨਾ ਹੈ। ਹਾਲਾਂਕਿ ਅਸੀਂ ਆਪਣੀ ਬਿਜਲੀ ਸਪਲਾਈ ਨੂੰ ਪੂਰਾ ਕਰਨ ਲਈ ਵਧੇਰੇ ਬਿਜਲੀ ਦਾ ਪ੍ਰਬੰਧ ਕਰਨ ਦੇ ਇਸ ਮਾਮਲੇ ਵਿਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।