ਸਵ. ਸਵਦੇਸ਼ ਚੋਪੜਾ ਦੀ ਯਾਦ ’ਚ ਸ਼ੇਰਪੁਰ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ, 928 ਮਰੀਜ਼ਾਂ ਦਾ ਹੋਇਆ ਚੈੱਕਅਪ

07/07/2022 9:20:50 PM

ਸੰਗਰੂਰ/ਸ਼ੇਰਪੁਰ (ਸਿੰਗਲਾ/ਰਿਖੀ/ਅਨੀਸ਼, ਜ਼ਹੂਰ)-ਸੇਵਾ, ਸਨੇਹ ਅਤੇ ਸਦਭਾਵਨਾ ਦੀ ਮੂਰਤ ਸਤਿਕਾਰਯੋਗ ਸਵ. ਸਵਦੇਸ਼ ਚੋਪੜਾ ਦੀ 7ਵੀਂ ਬਰਸੀ ਮੌਕੇ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਕਸਬਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵਿਖੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ’ਚ ਅੱਧੀ ਦਰਜਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡਾਕਟਰਾਂ ਵੱਲੋਂ 928 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ’ਚ 450 ਮਰੀਜ਼ਾਂ ਦੇ ਟੈਸਟ ਵੀ ਕੀਤੇ ਗਏ ਅਤੇ 117 ਮਰੀਜ਼ਾਂ ਦੀ ਕੈਂਸਰ ਲਈ ਸਕਰੀਨਿੰਗ ਵੀ ਕੀਤੀ ਗਈ। ਇਸ ਕੈਂਪ ’ਚ ਡਾ. ਪ੍ਰਿਅੰਕਾ ਗੁਪਤਾ ਦੰਦਾਂ ਦੇ ਮਾਹਿਰ ਵੱਲੋਂ 50 ਮਰੀਜ਼ਾਂ, ਡਾ. ਪ੍ਰਦੀਪ ਭਾਰਤੀ ਅੱਖਾਂ ਦੇ ਮਾਹਿਰ ਵੱਲੋਂ 228 ਮਰੀਜ਼ਾਂ, ਡਾ. ਮਹੇਸ਼ ਗੋਇਲ ਧੂਰੀ ਹੱਡੀਆਂ ਦੇ ਮਾਹਿਰ ਵੱਲੋਂ 90 ਮਰੀਜ਼ਾਂ, ਡਾ. ਰਿਸ਼ੀ ਧੂਰੀ ਮੈਡੀਕਲ ਸਪੈਸ਼ਲਿਸਟ ਵੱਲੋਂ 290 ਮਰੀਜ਼ਾਂ, ਡਾ. ਰਚਿਤਾ ਸਿੰਗਲਾ ਔਰਤਾਂ ਰੋਗਾਂ ਦੇ ਮਾਹਿਰ ਵੱਲੋਂ 160 ਮਰੀਜ਼ਾਂ, ਡਾ. ਦਿਨੇਸ਼ ਗੁਪਤਾ -ਨੱਕ, ਕੰਨ ਤੇ ਗਲਾ ਮਾਹਿਰ ਵੱਲੋਂ 50 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।

PunjabKesari

ਇਸ ਮੌਕੇ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਪ੍ਰਬੰਧਕ ਕਮੇਟੀ ਸ਼ੇਰਪੁਰ ਪ੍ਰਧਾਨ ਚਰਨ ਸਿੰਘ ਜਵੰਧਾ ਤੇ ਸਮੂਹ ਮੈਂਬਰਾਨ, ਸੰਤ ਮੱਘਰ ਸਿੰਘ ਅਕਾਲ ਅਕੈਡਮੀ ਸ਼ੇਰਪੁਰ ਪ੍ਰਧਾਨ ਮਨਜੀਤ ਸਿੰਘ ਧਾਮੀ, ਪ੍ਰੇਮ ਕੁਮਾਰ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਸੰਗਰੂਰ, ਬਿਕਰਮ ਗਰਗ ਫਰੈਂਡਜ਼ ਮੈਡੀਕਲ ਸਟੋਰ ਸੰਗਰੂਰ, ਜਗਜੀਵਨ ਲਾਲ ਸਿੰਗਲਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਸ਼ੇਰਪੁਰ, ਉਪਿੰਦਰ ਸਿੰਘ ਪਿੰਕੂ ਮੁੱਛੜ ਦੀ ਹੱਟੀ ਸ਼ੇਰਪੁਰ, ਪ੍ਰਸ਼ੋਤਮ ਗਰਗ ਡਾਇਰੈਕਟਰ ਰਾਈਸੀਲਾ ਹੈਲਥ ਫੂਡਜ਼ ਧੂਰੀ, ਬਾਬਾ ਵਿਜੈ ਗੋਇਲ ਧੂਰੀ ਅਗਰਵਾਲ ਪੀਰਖਾਨਾ ਟਰੱਸਟ ਧੂਰੀ, ਸ੍ਰੀ ਪ੍ਰਦੀਪ ਕੁਮਾਰ ਧੂਰੀ, ਚਮਕੌਰ ਸਿੰਘ ਆਸ਼ਟ ਦੀਦਾਰਗਡ਼੍ਹ ਪ੍ਰਧਾਨ ਲਾਇਨਜ਼ ਕਲੱਬ ਸ਼ੇਰਪੁਰ, ਦੀਪਕ ਕੁਮਾਰ ਸੈਕਟਰੀ ਲੈਂਥ ਕਲੱਬ ਸ਼ੇਰਪੁਰ, ਹਰਪ੍ਰੀਤ ਸਿੰਘ ਖੀਪਲ, ਨੀਲ ਕਮਲ ਗੋਇਲ, ਵਰੁਣ  ਕੁਮਾਰ ਤਾਸ਼ੂ, ਬਲਵਿੰਦਰ ਸਿੰਘ ਖੇੜੀ ਲਾਡੀ ਟੈਂਟ ਲਾਈਟ  ਐਂਡ ਸਾਊਂਡ ਸਰਵਿਸ ਖੇੜੀ ਕਲਾਂ ਆਦਿ ਨੇ ਕੈਂਪ ਨੂੰ ਸਫ਼ਲ ਬਣਾਉਣ ’ਚ ਯੋਗ ਭੂਮਿਕਾ ਨਿਭਾਈ।

PunjabKesari

ਇਸ ਵਿਸ਼ਾਲ ਮੈਗਾ ਕੈਂਪ ’ਚ ਜ਼ਿਲ੍ਹਾ ਸੰਗਰੂਰ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ, ਹਲਕਾ ਮਹਿਲ ਕਲਾਂ ਦੇ  ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਡਾ. ਜਮੀਲ ਉਰ ਰਹਿਮਾਨ ਹਲਕਾ ਮਾਲੇਰਕੋਟਲਾ,ਪੂਨਮ ਕਾਂਗੜਾ ਮੈਂਬਰ ਐੱਸ. ਸੀ. ਕਮਿਸ਼ਨ ਪੰਜਾਬ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਐਡਵੋਕੇਟ ਇਕਬਾਲ ਸਿੰਘ ਝੂੰਦਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸਿੱਖ ਬੁਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਦਰਸ਼ਨ ਕਾਂਗੜਾ, ਯੂਥ ਕਾਂਗਰਸੀ ਆਗੂ ਸਾਜਨ ਕਾਂਗੜਾ, ਡਾ. ਕ੍ਰਿਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਸ਼ੇਰਪੁਰ ਨੇ ਕੈਂਪ ’ਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਮਾਜ ਸੇਵੀ ਰਾਜੇਸ਼ ਰਿਖੀ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਮਾਤਾ ਸਵ. ਸਵਦੇਸ਼ ਚੋਪੜਾ ਦੇ ਜੀਵਨ ਤੇ ਪੰਜਾਬ ਕੇਸਰੀ ਵੱਲੋਂ ਕੀਤੇ ਜਾਂਦੇ ਰਾਹਤ ਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਚਾਨਣਾ ਪਾਇਆ।

PunjabKesari

PunjabKesari
 


Manoj

Content Editor

Related News