ਕਰਫਿਊ ''ਚ ਦਿੱਤੀਆਂ ਵੱਡੀਆਂ ਢਿੱਲਾਂ ਕਾਰਨ ਕੋਰੋਨਾ ਮਹਾਂਮਾਰੀ ਲੈ ਸਕਦੀ ਹੈ ਖਤਰਨਾਕ ਮੋੜ

Sunday, May 10, 2020 - 08:29 PM (IST)

ਕਰਫਿਊ ''ਚ ਦਿੱਤੀਆਂ ਵੱਡੀਆਂ ਢਿੱਲਾਂ ਕਾਰਨ ਕੋਰੋਨਾ ਮਹਾਂਮਾਰੀ ਲੈ ਸਕਦੀ ਹੈ ਖਤਰਨਾਕ ਮੋੜ

ਮਾਨਸਾ,(ਸੰਦੀਪ ਮਿੱਤਲ)- ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਰਫਿਊ 'ਚ ਵੱਡੀਆਂ ਢਿੱਲਾਂ ਦੇਣ ਨਾਲ ਕੋਰੋਨਾ ਮਹਾਂਮਾਰੀ ਸੂਬੇ ਦੇ ਲੋਕਾਂ ਲਈ ਖਤਰਨਾਕ ਮੋੜ ਲੈ ਸਕਦੀ ਹੈ, ਭਾਵੇਂ ਪੰਜਾਬ ਕੈਬਨਿਟ ਹਾਲ 'ਚ ਹੋਈ ਮੀਟਿੰਗ 'ਚ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੰਜਾਬ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਨਾਮਾਤਰ ਸੀ ਤਾਂ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੈਨ ਤੋੜਣ ਲਈ ਕਰਫਿਊ ਦਾ ਇਹ ਅਹਿਮ ਫੈਸਲਾ ਲੈ ਕੇ ਸਮੁੱਚੇ ਦੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ। ਪੰਜਾਬ 'ਚ ਪਾਜ਼ੇਟਿਵ ਮਰੀਜਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਦਿੱਤੀਆਂ ਢਿੱਲਾਂ ਦਾ ਲੋਕ ਗਲਤ ਫਾਇਦਾ ਉਠਾ ਰਹੇ ਹਨ ਤੇ ਕਈ ਲੋਕ ਘਰਾਂ 'ਚੋਂ ਬੇਮਤਲਬ ਬਾਹਰ ਨਿਕਲ ਰਹੇ ਹਨ। ਉਧਰ ਪੰਜਾਬ ਦਾ ਭਲਾ ਚਾਹੁੰਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਕੋਰੋਨਾ ਦੀ ਵਧ ਰਹੀ ਚੈਨ ਨੂੰ ਤੋੜਣ ਲਈ ਪੰਜਾਬ ਸਰਕਾਰ ਨੂੰ ਕੋਈ ਅਹਿਮ ਫੈਸਲਾ ਲੈ ਕੇ ਕੁੱਝ ਦਿਨ ਹੋਰ ਕਰਫਿਊ ਵਧਾ ਕੇ ਮਿਲਟਰੀ ਤੈਨਾਤ ਕਰਕੇ ਕੋਈ ਢਿੱਲ ਨਹੀਂ ਦੇਣੀ ਚਾਹੀਦੀ ਹੈ ਤੇ ਇਸ ਬਾਰੇ ਪੰਜਾਬ ਮੰਤਰੀ ਮੰਡਲ 'ਚ ਬੜੀ ਸੰਜੀਦਗੀ ਨਾਲ ਸਖਤ ਫੈਸਲਾ ਲੈਣਾ ਚਾਹੀਦਾ ਹੈ। 
ਫਿਲਹਾਲ! ਪੰਜਾਬ ਪੁਲਸ ਲੋਕਾਂ ਦੀ ਸਿਹਤ ਦੀ ਭਲਾਈ ਲਈ ਘਰਾਂ ਅੰਦਰ ਸੁਰੱਖਿਅਤ ਰੱਖਣ ਲਈ ਮਿਸਾਲੀ ਕਦਮ ਉਠਾ ਰਹੀ ਹੈ। ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੱਡਾ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਕੋਰੋਨਾ ਪੰਜਾਬ ਅੰਦਰ ਸੁਨਾਮੀ ਬਣ ਕੇ ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਵੇਗਾ।


author

Bharat Thapa

Content Editor

Related News