ਬਲਬੀਰ ਸਿੱਧੂ ਦੇ ਸਲਾਹਕਾਰ ਕਾਨੂੰਨੀ ਸ਼ਿਕੰਜੇ ’ਚ ਫਸੇ, ਜਾਣੋ ਪੂਰਾ ਮਾਮਲਾ

08/31/2019 1:02:59 PM

ਪਟਿਆਲਾ—ਪੰਜਾਬ ਦੇ ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਲਾਹਕਾਰ ਸਰਬਜੋਤ ਸਿੰਘ ਸਿੱਧੂ ਹੁਣ ਸਰਕਾਰੀ ਫ਼ੰਡਾਂ ਦੀ ਵਰਤੋਂ ’ਚ ਕਥਿਤ ਬੇਨਿਯਮੀਆਂ ਦੇ ਇੱਕ ਕਾਨੂੰਨੀ ਮਾਮਲੇ ਵਿੱਚ ਫਸ ਗਏ ਹਨ।ਇਹ ਮਾਮਲਾ ਸੰਗਰੂਰ ‘ਚ ਭਵਨ ਤੇ ਹੋਰ ਨਿਰਮਾਣ ਕਾਮਿਆਂ’ (BOCW) ਨੂੰ ਐਕਸ–ਗ੍ਰੇਸ਼ੀਆ ਸਕੀਮ ਅਧੀਨ ਕਾਮਿਆਂ ਦੀ ਰਜਿਸਟ੍ਰੇਸ਼ਨ ਨਾਲ ਵੀ ਜੁੜਿਆ ਹੋਇਆ ਹੈ। ਸ੍ਰੀ ਸਰਬਜੋਤ ਸਿੰਘ ਸਿੱਧੂ ਇਸ ਵੇਲੇ ਸੰਗਰੂਰ ਸਰਕਰਲ ਦੇ ਅਸਿਸਟੈਂਟ ਲੇਬਰ ਕਮਿਸ਼ਨਰ ਹਨ।ਸੰਗਰੂਰ ਦੇ ਜ਼ਿਲ੍ਹਾ ਕਿਰਤ ਵਿਭਾਗ ਨੇ 1 ਜਨਵਰੀ, 2015 ਤੋਂ ਲੈ ਕੇ 31 ਅਗਸਤ, 2017 ਦੌਰਾਨ ਐਕਸ–ਗ੍ਰੇਸ਼ੀਆ ਸਕੀਮ ਅਧੀਨ ਅਣ–ਅਧਿਕਾਰਤ ਤਰੀਕੇ ਨਾਲ 64 ਮਾਮਲਿਆਂ ਵਿੱਚ 1.63 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਇਹ ਸੂਚਨਾ ਹਾਸਲ ਕਰਨ ਦੇ ਅਧਿਕਾਰ ਅਧੀਨ ਦਾਖ਼ਲ ਕੀਤੀ ਅਰਜ਼ੀ ਦੇ ਆਧਾਰ ਉੱਤੇ ਹੋਇਆ ਹੈ। 

ਸਰਬਜੋਤ ਸਿੰਘ ਸਿੱਧੂ ਦਸੰਬਰ 2016 ਤੋਂ ਸੰਗਰੂਰ ਸਰਕਲ ਵਿੱਚ ਤਾਇਨਾਤ ਹਨ। ਵਿਭਾਗ ਦੇ ਸਰਕਲ ਮੁਖੀ ਵਜੋਂ ਉਨ੍ਹਾਂ ਦੇ ਜੁਆਇਨ ਕਰਨ ਤੋਂ ਬਾਅਦ 41 ਅਜਿਹੇ ਮਾਮਲਿਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ।BOCW ਕਾਨੂੰਨ ਅਧੀਨ ਇੱਕ ਕਾਮੇ ਦੀ ਰਜਿਸਟ੍ਰੇਸ਼ਨ ਘੱਟੋ–ਘੱਟ ਤਿੰਨ ਸਾਲ ਪਹਿਲਾਂ ਹੋਣੀ ਚਾਹੀਦੀ ਹੈ; ਉਸ ਦੀ ਮੌਤ ਹੋਣ ਦੀ ਹਾਲਤ ਵਿੱਚ ਸਾਰੇ ਲਾਭ ਕੇਵਲ ਤਦ ਹੀ ਉਸ ਦੇ ਪਰਿਵਾਰ ਨੂੰ ਮਿਲ ਸਕਣਗੇ। ਇਸ ਤੋਂ ਇਲਾਵਾ ਉਸ ਨੇ ਇੱਕ ਸਾਲ ਅੰਦਰ ਘੱਟੋ–ਘੱਟ 90 ਦਿਨ ਜ਼ਰੂਰ ਹੀ ਨਿਰਮਾਣ ਕਾਰਜ ਕੀਤਾ ਹੋਵੇ।ਇਸ ਯੋਜਨਾ ਅਧੀਨ ਰਜਿਸਟਰਡ ਨਿਰਮਾਣ ਕਾਮਿਆਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਜੀਵਨ–ਸਾਥੀਆਂ, ਉਨ੍ਹਾਂ ਦੇ ਨਾਬਾਲਗ਼ ਬੱਚਿਆਂ, ਪੁੱਤਰਾਂ ਤੇ ਅਣ–ਵਿਆਹੀਆਂ ਧੀਆਂ ਨੂੰ 3 ਲੱਖ ਰੁਪਏ ਦੀ ਐਕਸ–ਗ੍ਰੇਸ਼ੀਆ ਗ੍ਰਾਂਟ ਮਿਲਦੀ ਹੈ। ਇਸ ਮਾਮਲੇ ਵਿੱਚ 9 ਕਾਮਿਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਦੇਣ ਲਈ ਪਿਛਲੀਆਂ ਤਰੀਕਾਂ ਵਿੱਚ ਉਨ੍ਹਾਂ ਨੂੰ ਐਨਰੋਲ ਕੀਤਾ ਗਿਆ।


Shyna

Content Editor

Related News