ਟੂਰਿਸਟ ਵੀਜ਼ਾ 'ਤੇ ਆਈ ਔਰਤ ਹੈਰੋਇਨ ਸਮੇਤ ਗ੍ਰਿਫਤਾਰ (ਵੀਡੀਓ)

Monday, Mar 25, 2019 - 10:59 AM (IST)

ਖੰਨਾ (ਬਿਪਨ) : ਖੰਨਾ ਪੁਲਸ ਵੱਲੋਂ ਇਕ ਵਿਦੇਸ਼ੀ ਅਫਰੀਕੀ ਮੂਲ ਦੀ ਔਰਤ ਨੂੰ 696 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਹੈਰੋਇਨ ਨੂੰ ਪਾਣੀ ਸਾਫ ਕਰਨ ਵਾਲੇ ਫਿਲਟਰ ਵਿਚ ਲਕੋ ਕੇ ਲਿਜਾ ਰਹੀ ਸੀ ਅਤੇ ਟੂਰਿਸਟ ਵੀਜ਼ਾ 'ਤੇ ਇੱਥੇ ਰਹਿ ਰਹੀ ਸੀ।

ਖੰਨਾ ਪੁਲਸ ਦੇ ਐੱਸ. ਐੱਸ. ਪੀ. ਧਰੁਵ  ਦਹੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ. ਐੱਸ. ਪੀ. ਦੀਪਕ ਰਾਏ ਅਤੇ ਐੱਸ. ਐੱਚ. ਓ. ਅਨਵਰ ਅਲੀ ਵੱਲੋਂ ਪ੍ਰਿੰਸਟਾਨ ਮਾਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੰਡੀ ਗੋਬਿੰਦਗੜ੍ਹ ਪਾਸਿਓਂ ਆ ਰਹੀ ਬੱਸ ਵਿਚੋਂ ਉਤਰ ਕੇ ਇਕ ਵਿਦੇਸ਼ੀ ਮੂਲ ਦੀ ਔਰਤ ਦੌੜਨ ਲੱਗੀ ਤਾਂ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੇ ਹੱਥ ਵਿਚ ਫੜੇ ਬੈਗ ਦੀ ਤਲਾਸ਼ੀ ਲਈ ਗਈ। ਬੈਗ ਵਿਚ ਪਾਣੀ ਵਾਲੇ 2 ਛੋਟੇ ਫਿਲਟਰ ਸਨ, ਜਿਨ੍ਹਾਂ ਨੂੰ ਤੋੜ ਕੇ ਚੈਕ ਕੀਤਾ ਗਿਆ ਤਾਂ ਉਸ ਵਿਚੋਂ 700 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਿਦੇਸ਼ੀ ਔਰਤ ਨੇ ਇਹ ਹੈਰੋਇਨ ਇਕ ਨੀਗਰੋ ਕੋਲੋਂ ਲਈ ਸੀ ਤੇ ਇਸ ਨੂੰ ਅਮ੍ਰਿਤਸਰ ਬੱਸ ਸਟੈਂਡ 'ਤੇ ਕਿਸੇ ਨੂੰ ਸਪਲਾਈ ਕਰਨਾ ਸੀ।


author

cherry

Content Editor

Related News