ਬੁੱਤ ''ਤੇ ਕਾਲਖ ਮਲਣ ਦੇ ਮਾਮਲੇ ਦੀ ਸੁਣਵਾਈ 26 ਨੂੰ

Thursday, Jan 24, 2019 - 04:03 PM (IST)

ਬੁੱਤ ''ਤੇ ਕਾਲਖ ਮਲਣ ਦੇ ਮਾਮਲੇ ਦੀ ਸੁਣਵਾਈ 26 ਨੂੰ

ਲੁਧਿਆਣਾ (ਨਰਿੰਦਰ)—25 ਦਸੰਬਰ ਨੂੰ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਵਾਲੇ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਅਕਾਲੀ ਆਗੂਆਂ ਦੀ ਅੱਜ ਲੁਧਿਆਣਾ ਜ਼ਿਲਾ ਅਦਾਲਤ ਦੇ 'ਚ ਸੁਣਵਾਈ ਹੋਈ। ਇਸ ਦੌਰਾਨ ਇਨ੍ਹਾਂ ਦੋਹਾਂ ਆਗੂਆਂ ਨੇ ਪੁਲਸ ਥਾਣੇ 'ਚ ਉੁਨ੍ਹਾਂ ਤੇ ਹੋਏ ਤਸ਼ੱਦਦ ਦਾ ਜ਼ਿਕਰ ਕੀਤਾ ਅਤੇ ਪੁਲਸ ਸਟੇਸ਼ਨ 'ਚ ਸਥਿਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਯੂਥ ਅਕਾਲੀ ਦਲ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਇਸ ਮੌਕੇ ਖੂਬ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਤੇ ਨਿਸ਼ਾਨੇ ਸਾਧੇ। ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ।


author

Shyna

Content Editor

Related News