ਕਿਲੋ ਅਫੀਮ ਸਣੇ ਨਾਬਾਲਗ ਕਾਬੂ , 1 ਫਰਾਰ

Tuesday, Dec 04, 2018 - 12:29 AM (IST)

ਕਿਲੋ ਅਫੀਮ ਸਣੇ ਨਾਬਾਲਗ ਕਾਬੂ , 1 ਫਰਾਰ

ਸ਼ੇਰਪੁਰ, (ਅਨੀਸ਼)- ਪੁਲਸ ਜ਼ਿਲਾ ਸੰਗਰੂਰ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਵਲੋਂ ਨਸ਼ਿਆਂ ਖਿਲਾਫ ਛੇਡ਼ੀ ਗਈ ਮੁਹਿੰਮ ਤਹਿਤ ਸਬ-ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਅਕਾਸ਼ਦੀਪ ਸਿੰਘ ਅੌਲਖ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਇਕ ਨਾਬਾਲਗ ਲਡ਼ਕੇ ਤੋਂ ਇਕ ਕਿਲੋ ਅਫੀਮ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਥਾਣਾ ਮੁਖੀ ਤੂਰ ਨੇ ਦੱਸਿਆ ਕਿ ਏ. ਐੱਸ. ਆਈ. ਹਰਜਿੰਦਰ ਸਿੰਘ ਵਲੋਂ ਪਿੰਡ ਟਿੱਬਾ ਦੇ ਨਜ਼ਦੀਕ ਰਾਮੂ (ਕਾਲਪਨਿਕ) ਨਾਂ ਤੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਹੈ। ਫਡ਼ੇ ਗਏ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਅਫੀਮ ਉਸ ਦੇ ਚਾਚੇ ਦੇ ਲਡ਼ਕੇ ਇੰਦਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾਗੇਵਾਲ ਨੇ ਦਿੱਤੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਨਾਬਾਲਗ ਲਡ਼ਕੇ ਅਤੇ ਉਸ ਦੇ ਚਾਚੇ ਦੇ ਲਡ਼ਕੇ ਇੰਦਰਜੀਤ ਸਿੰਘ  ਖਿਲਾਫ ਥਾਣਾ ਸ਼ੇਰਪੁਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਦੂਜੇ ਵਿਅਕਤੀ ਇੰਦਰਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ । 


Related News