20 ਲੱਖ ਦੀ ਹੈਰੋਇਨ ਸਮੇਤ ਪੱਤਰਕਾਰ ਗ੍ਰਿਫਤਾਰ

08/11/2019 8:22:24 PM

ਲੁਧਿਆਣਾ (ਅਨਿਲ)— ਐੱਸ.ਟੀ.ਐੱਫ. ਲੁਧਿਆਣਾ ਪੁਲਸ ਨੇ ਇਕ ਪੱਤਰਕਾਰ ਨੂੰ 20 ਲੱਖ ਰੁਪਏ ਦੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਐੱਸ.ਟੀ.ਐੱਫ. ਇੰਚਾ. ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਥਾਣਾ ਟਿੱਬਾ ਇਲਾਕੇ ਵਿਚ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ । ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਯੋਗੋਰੀਆ ਕਾਲੋਨੀ ਟਿੱਬਾ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਚੈਕਿੰਗ ਲਈ ਰੋਕਿਆ। ਜਦ ਪੁਲਸ ਨੇ ਤਲਾਸ਼ੀ ਲਈ ਤਾਂ ਉਸ ਕੋਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 40 ਲੱਖ ਰੁਪਏ ਦੇ ਕਰੀਬ ਲਾਈ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਅਜੇ ਕੁਮਾਰ 33 ਵਾਸੀ ਮੁਹੱਲਾ ਸ਼ੇਰਾ ਕਾਲੋਨੀ ਟਿੱਬਾ ਦੇ ਰੂਪ ਵਿਚ ਕੀਤੀ ਗਈ। ਜਿਸ ਪਾਸੋਂ ਹਿੰਦੀ ਅਖਬਾਰ ਦੇ ਪੱਤਰਕਾਰ ਦਾ ਆਈ. ਡੀ. ਕਾਰਡ ਵੀ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਟਿੱਬਾ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਰਬੰਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਸਮੱਗਲਿੰਗ ਦਾ ਧੰਦਾ ਕਰਦਾ ਆ ਰਿਹਾ ਹੈ। 2017 ਵਿਚ ਉਸ 'ਤੇ ਥਾਣਾ ਬਸਤੀ ਜੋਧੇਵਾਲ ਵਿਚ ਧੋਖਾਦੇਹੀ ਕਰਨ ਦਾ ਵੀ ਮਾਮਲਾ ਦਰਜ ਹੈ। ਮੁਲਜ਼ਮ ਨੇ ਹਿੰਦੀ ਅਖਬਾਰ ਦਾ ਆਈ.ਡੀ. ਕਾਰਡ ਵੀ ਬਣਾ ਰੱਖਿਆ ਹੈ। ਜੋ ਆਪਣੇ-ਆਪ ਨੂੰ ਪੱਤਰਕਾਰ ਦੱਸਦਾ ਹੈ ਅਤੇ ਫਰਮਾਨ ਨਾਂ ਦੇ ਨਸ਼ਾ ਸਮੱਗਲਰ ਤੋਂ ਸਸਤੇ ਭਾਅ 'ਤੇ ਉਕਤ ਖੇਪ ਖਰੀਦ ਕੇ ਲਿਆਇਆ ਸੀ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।


KamalJeet Singh

Content Editor

Related News