26 ਜਨਵਰੀ ਨੂੰ ਵਿਧਾਇਕ ਰਮਿੰਦਰ ਆਵਲਾ ਵੱਖ-ਵੱਖ ਸਕੀਮਾਂ ਨੂੰ ਦੇਣਗੇ ਹਰੀ ਝੰਡੀ

01/25/2020 5:55:03 PM

ਜਲਾਲਾਬਾਦ (ਸੇਤੀਆ): ਹਲਕਾ ਵਿਧਾਇਕ ਰਮਿੰਦਰ ਆਵਲਾ 26 ਜਨਵਰੀ ਗਣਤੰਤਰ ਦਿਵਸ ਤੇ ਵੱਖ-ਵੱਖ ਸਕੀਮਾਂ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ 'ਚ ਸਿੱਖਿਆ, ਖੇਡ ਅਤੇ ਸਕਿੱਲ ਡਿਵੈਲਮੈਂਟ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਾਂਗਰਸ ਦਫਤਰ 'ਚ ਜਾਰੀ ਜਾਣਕਾਰੀ ਅਨੁਸਾਰ ਜਲਾਲਾਬਾਦ ਵਿਖੇ ਲੜਕੀਆ ਅਤੇ ਔਰਤਾਂ ਦੀ ਸਿੱਖਿਆ ਅਤੇ ਰੋਜ਼ਗਾਰ ਲਈ ਇੱਕ ਸਟਿਚਿੰਗ ਅਤੇ ਟੇਲਰਿੰਗ ਸੈਂਟਰ ਖੋਲਿਆ ਜਾ ਰਿਹਾ ਹੈ।

ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 6ਵੀਂ ਤੋਂ 10ਵੀਂ ਤੱਕ ਈ-ਲਰਨਿੰਗ ਸਕੀਮ ਅਧੀਨ ਕੰਪਿਉਟਰ ਤੇ ਟੈਬ ਲਗਾਇਆ ਜਾ ਰਹੀਆ ਹਨ । ਜਿਸਦੇ ਪਹਿਲੇ ਪੜਾਅ ਵਜੋਂ 3 ਸਕੂਲਾਂ 'ਚ ਸ਼ੁਰੂਆਤ ਕੀਤੀ ਜਾ ਰਹੀ ਹੈ। ਖੇਡਾਂ 'ਚ ਰੂਚੀ ਪੈਦਾ ਕਰਨ ਲਈ ਅਤੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਲਾਲਾਬਾਦ ਸ਼ਹਿਰ ਅਤੇ ਵੱਖ-ਵੱਖ ਪਿੰਡਾਂ 'ਚ ਕ੍ਰਿਕਟ ਅਤੇ ਵਾਲੀਵਾਲ ਖੇਡ ਦੀਆਂ ਕਿੱਟਾਂ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।ਐੱਮ.ਐਲ.ਏ. ਦਫਤਰ ਜਲਾਲਾਬਾਦ ਵਿਖੇ ਵੱਖ-ਵੱਖ ਜਰੂਰਤਮੰਦਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਜਨ ਸੇਵਾ ਕੇਂਦਰ ਸਥਾਪਤ ਕੀਤਾ ਗਿਆ ਹੈ। ਇਸ 'ਚ ਸੇਵਾ ਕੇਂਦਰ ਦੀਆਂ ਸਕੀਮਾਂ ਦੀਆਂ ਅਰਜੀਆਂ ਭਰੀਆਂ ਜਾਣਗੀਆਂ ਤੇ ਇਸ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇਗਾ । ਜਲਾਲਾਬਾਦ ਸ਼ਹਿਰ ਅਤੇ ਵੱਖ-ਵੱਖ ਪਿੰਡਾਂ 'ਚ ਡਵੈਲਪਮੈਂਟ ਦੇ ਕੰਮਾਂ ਲਈ ਸਾਰੀਆਂ ਸੂਚੀਆਂ ਤਿਆਰ ਕੀਤੀਆ ਜਾ ਚੁਕੀਆਂ ਤੇ ਇਸ ਲਈ ਲੋੜੀਦੇ ਫੰਡ ਸਰਕਾਰ ਤੋਂ ਪਹਿਲ ਦੇ ਆਧਾਰ ਤੇ ਜਾਰੀ ਕਰਵਾਏ ਜਾਣਗੇ ।


Shyna

Content Editor

Related News