ਜਲਾਲਾਬਾਦ : ਨਸ਼ੇੜੀ ਕਾਰ ਚਾਲਕ ਨੇ 10 ਲੋਕਾਂ ਨੂੰ ਕੀਤਾ ਜ਼ਖਮੀ, 5 ਦੀ ਹਾਲਤ ਗੰਭੀਰ
Wednesday, Aug 15, 2018 - 12:18 AM (IST)

ਜਲਾਲਾਬਾਦ, (ਸੇਤੀਆ, ਜਤਿੰਦਰ)–ਸ਼ਹਿਰ ਦੇ ਬਾਹਮਣੀ ਰੋਡ ’ਤੇ ਦੇਰ ਸ਼ਾਮ ਨਸ਼ੇ ਦੀ ਹਾਲਤ ’ਚ ਕਾਰ ਸਵਾਰ ਨੇ ਰੇਹਡ਼ੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਰੇਹਡ਼ੀ ਚਾਲਕ ਅਤੇ ਇਸ ਦੇ ਆਸ-ਪਾਸ ਖਡ਼ੇ ਕਰੀਬ 7 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਧਰ ਪੁਲਸ ਨੇ ਕਾਰ ਸਵਾਰ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਸਦੇ 2 ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਇਹ ਹੀ ਨਹੀਂ ਕੁੱਝ ਹੀ ਦੂਰੀ ਪਹਿਲਾਂ ਪਹਿਲਾਂ ਉਕਤ ਕਾਰ ਸਵਾਰਾਂ ਨੇ ਰਸਤੇ ’ਚ ਵੀ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਤੇ ਉਸਨੂੰ ਵੀ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਜਿਵੇਂ ਹੀ ਬਾਹਮਣੀ ਬਾਜ਼ਾਰ ’ਚ ਲੰਘੀ ਤਾਂ ਕਾਰ ਸਵਾਰ ਨੇ ਨਸ਼ੇ ਦੀ ਹਾਲਤ ’ਚ ਸਮੋਸਿਆਂ ਦੀ ਰੇਹਡ਼ੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਆਸ-ਪਾਸ ਲੋਕਾਂ ’ਚ ਭਾਜਡ਼ਾਂ ਪੈ ਗਈਆਂ ਅਤੇ ਮੌਕੇ ’ਤੇ ਲੋਕਾਂ ਨੇ ਜਿੱਥੇ ਜ਼ਖਮੀਆਂ ਨੂੰ ਵੱਖ-ਵੱਖ ਵਾਹਨਾਂ ਰਾਹੀਂ ਹਸਪਤਾਲ ’ਚ ਭਰਤੀ ਕਰਵਾਇਆ ਤੇ ਉਥੇ ਦੂਜੇ ਪਾਸੇ ਪੁਲਸ ਨੂੰ ਵੀ ਸੂਚਿਤ ਕੀਤਾ। ਜਿਸ ’ਚੋਂ ਇਕ ਵਿਅਕਤੀ ਦੀ ਮੌਤ ਹੋ ਗਈ।
ਉਧਰ ਘਟਨਾ ਦੌਰਾਨ ਪਹੁੰਚੇ ਪੁਲਸ ਕਰਮਚਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਕ ਵਿਅਕਤੀ ਨੂੰ ਲੋਕਾਂ ਨੇ ਫਡ਼੍ਹ ਲਿਆ ਸੀ ਜੋ ਨਸ਼ੇ ਨਾਲ ਰੱਜਿਆ ਹੋਇਆ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ’ਚ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।