ਡੇਰਾ ਮੁਖੀ ਨੂੰ ਪੈਰੋਲ ਸਬੰਧੀ ਜਾਖੜ ਨੇ ਭਾਜਪਾ ਨੂੰ ਕੀਤਾ ਅਗਾਹ, ਸੁਖਬੀਰ ਬਾਦਲ ਦਾ ਵੀ ਹੋਇਆ ਜ਼ਿਕਰ
Wednesday, Jan 25, 2023 - 10:49 AM (IST)
ਚੰਡੀਗੜ੍ਹ (ਹਰੀਸ਼ਚੰਦਰ) : ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਪ੍ਰਤੀ ਆਪਣੀ ਹੀ ਪਾਰਟੀ ਨੂੰ ਆਗਾਹ ਕੀਤਾ ਹੈ। ਅੰਮ੍ਰਿਤਸਰ ਵਿਚ ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਬੈਠਕ ਵਿਚ ਜਾਖੜ ਨੇ ਇੱਕ ਪੰਜਾਬੀ ਗਾਣੇ ‘ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਫ਼ੈਸਲਾ ਚਾਹੇ ਹਰਿਆਣੇ ਦਾ ਹੋਵੇ, ਚਾਹੇ ਅਦਾਲਤ ਦਾ ਹੋਵੇ ਕਿ ਉਸਨੂੰ ਪੈਰੋਲ ਦੇ ਦਿੱਤੀ ਪਰ ਇਸਦਾ ਪੰਜਾਬ ਵਿਚ ਪਾਰਟੀ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ ਕਿਉਂਕਿ ਪੰਜਾਬ ਵਿਚ ਸਾਡੇ ਵਰਕਰਾਂ ਨੂੰ ਇਸਦਾ ਜਵਾਬ ਦੇਣਾ ਪਵੇਗਾ।
ਇਹ ਵੀ ਪੜ੍ਹੋ : 'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ
ਜਾਖੜ ਨੇ ਕਿਹਾ ਕਿ ਇਹ ਛੋਟੀ-ਮੋਟੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਤਾਂ ਅਕਾਲੀ ਦਲ ਦੀ ਸਹਿਯੋਗੀ ਰਹੀ ਹੈ, ਸੁਖਬੀਰ ਬਾਦਲ ਤੋਂ ਪੁੱਛ ਲਓ। ਉਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੌਦਾ ਸਾਧ ਲੈ ਬੈਠਾ, ਉਨ੍ਹਾਂ ਨੂੰ ਯਾਰੀ ਮਹਿੰਗੀ ਪੈ ਗਈ। ਪੰਜਾਬ ਦੇ ਹਿੱਤ ਵਿਚ ਅਜਿਹੀਆਂ ਗੱਲਾਂ ਤੋਂ ਬਚਣਾ ਹੋਵੇਗਾ।
ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ
ਪੰਜਾਬ ਨੂੰ ਪ੍ਰਸ਼ਾਸਨਿਕ ਪੈਰਾਲਾਈਸਿਸ ਤੋਂ ਬਚਾਉਣ ਦੀ ਅਪੀਲ
ਸੁਨੀਲ ਜਾਖੜ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਵਿਚ ਆਈ ਪ੍ਰਸ਼ਾਸਨਿਕ ਸਥਿਲਤਾ ਵਿਚ ਦਖ਼ਲ ਦੇ ਕੇ ਇਸਨੂੰ ਪੈਰਾਲਾਈਸਿਸ ਤੋਂ ਬਚਾਉਣ ਦੀ ਬੇਨਤੀ ਕੀਤੀ ਹੈ। ਰਾਜਪਾਲ ਨੂੰ ਲਿਖੇ ਪੱਤਰ ਵਿਚ ਜਾਖੜ ਨੇ ਕਿਹਾ ਕਿ ਉਹ ਪ੍ਰਦੇਸ਼ ਵਿਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੂਰੇ ਪ੍ਰਬੰਧਕੀ ਢਾਂਚੇ ਨੂੰ ਕਮਜ਼ੋਰ ਕਰਨ ਵੱਲ ਧਿਆਨ ਆਕਰਸ਼ਿਤ ਕਰਨਾ ਉਚਿਤ ਸਮਝਦੇ ਹਨ। ਜਾਖੜ ਨੇ ਪੱਤਰ ਵਿਚ ਲਿਖਿਆ ਕਿ ਰਾਜਪਾਲ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਆਈ.ਏ.ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦਾ ਆਪਣੀ ਹੀ ਸੂਬਾ ਸਰਕਾਰ ਖ਼ਿਲਾਫ਼ ਆਲੋਚਨਾ ਕਰਨਾ ਸਾਧਾਰਨ ਘਟਨਾ ਨਹੀਂ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਰਾਜਪਾਲ ਨੂੰ ਕਿਹਾ ਕਿ ਉਹ ਇਸ ਸਰਕਾਰ ਨੂੰ ਠੀਕ ਰਾਹ ’ਤੇ ਚੱਲਣ ਲਈ ਮਜ਼ਬੂਰ ਕਰਨ ਅਤੇ ਇਹ ਯਕੀਨੀ ਕਰਨ ਦੀ ਬੇਨਤੀ ਕਰਦੇ ਹਨ।
ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ