ਜਗਸ਼ੇਰ ਸਿੰਘ ਖੰਗੂੜਾ ਦੀ ਨੈਸ਼ਨਲ ਪੱਧਰ 'ਤੇ ਬੈਡਮਿੰਟਨ ਵਿਚ ਭਾਰਤੀ ਟੀਮ ਵਿਚ ਹੋਈ ਚੋਣ

Wednesday, Oct 04, 2023 - 05:27 PM (IST)

ਜਗਸ਼ੇਰ ਸਿੰਘ ਖੰਗੂੜਾ ਦੀ ਨੈਸ਼ਨਲ ਪੱਧਰ 'ਤੇ ਬੈਡਮਿੰਟਨ ਵਿਚ ਭਾਰਤੀ ਟੀਮ ਵਿਚ ਹੋਈ ਚੋਣ

ਭਾਦਸੋਂ (ਅਵਤਾਰ) : ਬੀਤੇ ਦਿਨੀਂ ਹੈਦਰਾਬਾਦ ਵਿਖੇ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ 8ਵੇਂ ਆਲ ਇੰਡੀਆ ਰੈਂਕ ਦੇ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨੇ ਅੰਡਰ 15 ਵਿਚ ਆਲ ਇੰਡੀਆ ਤੀਜੇ ਰੈਂਕ ਦੇ ਖਿਡਾਰੀ ਪ੍ਰਤੀਕ ਕੋਂਡਲੀਆ ਨੂੰ 18-21,21-16,18-21 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਜਿੱਤ ਨਾਲ ਉਸ ਨੇ ਭਾਰਤੀ ਬੈਡਮਿੰਟਨ ਟੀਮ ਵਿਚ ਆਪਣੀ ਜਗਾ ਪੱਕੀ ਕਰ ਲਈ ਹੈ। 

ਇਹ ਵੀ ਪੜ੍ਹੋ : ਰੁੜਕਾ ਕਲਾਂ ਬਣਿਆ ਪੰਜਾਬ ਦਾ “ਉੱਤਮ ਪਿੰਡ” ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨ ਕੀਤਾ ਗਿਆ

ਹੋਰ ਮੁਕਾਬਲਿਆਂ ਵਿਚ ਖੇਡਦਿਆਂ ਜਗਸ਼ੇਰ ਸਿੰਘ ਨੇ ਆਪਣੇ ਸਾਥੀ ਦੇਵ ਰੂਪਾਰਲੀਆ ਨਾਲ ਖੇਡਦਿਆਂ ਆਧਰਾ ਪ੍ਰਦੇਸ਼ ਦੇ ਚਰਨ ਰਾਮ ਬੀਪਾਨਾ ਅਤੇ ਹਰੀਕ੍ਰਿਸ਼ਨਾ ਨੂੰ 22-20,21-15 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਨੈਸ਼ਨਲ ਪੱਧਰ ਦੀ ਟੀਮ ਵਿਚ ਆਪਣੀ ਜਗਾ ਪੱਕੀ ਕੀਤੀ। ਇਹ ਖਿਡਾਰੀ ਅਕਤੂਬਰ ਮਹੀਨੇ ਵਿਚ ਏਸ਼ੀਆ ਕੱਪ ਜੂਨੀਅਰ ਚੈਂਪੀਅਨਸ਼ਿਪ ਜੋ ਕਿ ਚੀਨ ਵਿਚ ਹੋਣ ਜਾ ਰਹੀ ਹੈ ਉਸ ਵਿਚ ਹਿੱਸਾ ਲਵੇਗਾ। ਜ਼ਿਕਰਯੋਗ ਹੈ ਕਿ ਜਗਸ਼ੇਰ ਸਿੰਘ ਖੰਗੂੜਾ ਨੇ ਪਿਛਲੇ ਲੰਮੇ ਸਮੇਂ ਤੋਂ ਖੇਡ 'ਚ ਜਿੱਤ ਹਾਸਲ ਕਰਕੇ ਜਿਲਾ ਪਟਿਆਲਾ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News