ਮੋਗਾ ਦੇ ਪਿੰਡ ਮੱਦੋਕੇ ''ਚ ਪੂਰੀ ਹੋਈ ਚੋਣਾਂ ਦੀ ਗਿਣਤੀ, ਜੱਗਾ ਮੱਦੋਕੇ ਬਣੇ ਸਰਪੰਚ

Wednesday, Oct 16, 2024 - 12:17 AM (IST)

ਮੋਗਾ (ਕਸ਼ਿਸ਼ ਸਿੰਗਲਾ)- ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਚੋਣਾਂ ਕਾਰਨ ਜੋ ਤਿਉਹਾਰਾਂ ਵਾਲਾ ਮਾਹੌਲ ਬਣਿਆ ਹੋਇਆ ਸੀ, ਅਖ਼ੀਰ ਆਪਣੇ ਅੰਜਾਮ ਤੱਕ ਪਹੁੰਚ ਚੁੱਕਾ ਹੈ ਤੇ ਪਿੰਡਾਂ 'ਚ ਚੋਣਾਂ ਦਾ ਸਿਲਸਿਲਾ ਖ਼ਤਮ ਹੋ ਚੁੱਕਾ ਹੈ। ਕਈ ਪਿੰਡਾਂ 'ਚ ਜਿੱਥੇ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਸੀ, ਉੱਥੇ ਹੀ ਬਾਕੀ ਪਿੰਡਾਂ 'ਚ ਵੋਟਿੰਗ ਕੀਤੀ ਗਈ, ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਪਿੰਡ ਦੇ ਪੰਚ ਤੇ ਸਰਪੰਚ ਕੌਣ ਹੋਵੇਗਾ। 

ਇਸ ਦੌਰਾਨ ਮੋਗਾ ਦੇ ਪਿੰਡ ਮੱਦੋਕੇ ਤੋਂ ਵੀ ਚੋਣ ਨਤੀਜੇ ਆ ਗਏ ਹਨ, ਜਿੱਥੇ ਕਾਂਗਰਸ ਪਾਰਟੀ ਦੇ ਸਮਰਥਕ ਸਰਪੰਚੀ ਉਮੀਦਵਾਰ ਜੱਗਾ ਮੱਦੋਕੇ ਨੇ 194 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਹੀ 8 ਪੰਚਾਇਤ ਮੈਂਬਰਾਂ ਦੀ ਜਿੱਤ ਦਾ ਵੀ ਐਲਾਨ ਹੋ ਗਿਆ ਹੈ। 

PunjabKesari

ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦਾ ਭਾਵੁਕ ਹੁੰਦੇ ਹੋਏ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਤੇ ਸਾਥ ਤੋਂ ਬਿਨਾਂ ਉਹ ਸਰਪੰਚ ਨਹੀਂ ਸੀ ਬਣ ਸਕਦੇ, ਇਸ ਲਈ ਉਹ ਉਨ੍ਹਾਂ ਦੇ ਤਹਿ-ਦਿਲੋਂ ਧੰਨਵਾਦੀ ਹਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News