ਨਸ਼ੇ ’ਚ ਧੁੱਤ ਨੌਜਵਾਨ ਦੀ ਘਰ ਦੀ ਖਿੜਕੀ ਤੋਂ ਡਿੱਗਣ ’ਤੇ ਮੌਤ

Wednesday, Feb 24, 2021 - 11:34 PM (IST)

ਨਸ਼ੇ ’ਚ ਧੁੱਤ ਨੌਜਵਾਨ ਦੀ ਘਰ ਦੀ ਖਿੜਕੀ ਤੋਂ ਡਿੱਗਣ ’ਤੇ ਮੌਤ

ਲੁਧਿਆਣਾ, (ਰਿਸ਼ੀ) – ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਜਨਤਾ ਨਗਰ ਵਿਚ ਬੁਧਵਾਰ ਦੇਰ ਸ਼ਾਮ ਨੂੰ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਨੌਵਜਾਨ ਦੀ ਡਿੱਗਣ ਕਾਰਨ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚੀ ਵਿਚ ਰਖਵਾ ਦਿੱਤੀ ਹੈ।
ਜਾਣਕਾਰੀ ਦਿੰਦੇ ਐੱਸ.ਐੱਚ.ਓ ਇੰਸ. ਅਮਨਦੀਪ ਸਿੰਘ ਬਰਾੜ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਰਵੀ ਕੁਮਾਰ (30) ਦੇ ਰੂਪ ਵਿਚ ਹੋਈ ਹੈ। ਰਵੀ ਮਜ਼ਦੂਰੀ ਕਰਦਾ ਸੀ। ਬੁਧਵਾਰ ਸ਼ਾਮ ਨੂੰ ਘਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀ ਦੇ ਕੋਲ ਬੈਠ ਕੇ ਸ਼ਰਾਬ ਪੀ ਰਿਹਾ ਸੀ। ਅਚਾਨਕ ਉਹ ਖਿੜਕੀ ਤੋਂ ਸੜਕ ’ਤੇ ਆ ਡਿਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਪੁਲਸ ਦੇ ਅਨੁਸਾਰ ਰਿਸ਼ਤੇਦਾਰਾਂ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਲਾਸ਼ ਦਾ ਪੋਸਟਮਾਟਰਮ ਕਰਵਾ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਜਾਵੇਗਾ।


author

Bharat Thapa

Content Editor

Related News