ਸਾਊਦੀ ਅਰਬ ਦੀ ਜੇਲ੍ਹ ’ਚ ਸਜ਼ਾ ਕੱਟ ਰਹੇ ਭਾਰਤੀ ਨੂੰ ਹੋਇਆ 2 ਕਰੋੜ ਰੁਪਏ ਦਾ ਜੁਰਮਾਨਾ, ਨਹੀਂ ਤਾਂ ਹੋਵੇਗਾ ਸਿਰ ਕਲਮ

05/08/2022 10:39:40 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਦਾ ਵਾਸੀ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਹੈ। ਸਾਊਦੀ ਅਰਬ ’ਚ ਮੌਤ ਦੀ ਸ਼ਜਾ ਦਾ ਭੁਗਤ ਰਹੇ ਪਿੰਡ ਮੱਲਣ ਦੇ ਵਾਸੀ ਬਲਵਿੰਦਰ ਸਿੰਘ ਦੀ ਬਲੱਡ ਮਨੀ ਦੇਣ ਦੀ ਆਖ਼ਰੀ ਮਿਤੀ 15 ਮਈ ਮੁਕੱਰਰ ਕੀਤੀ ਗਈ ਹੈ ਅਤੇ ਜੇਕਰ 15 ਮਈ ਤੱਕ ਬਲੱਡ ਮਨੀ ਜੋ ਕਿ ਭਾਰਤੀ ਕਰੰਸੀ ਅਨੁਸਾਰ 2 ਕਰੋੜ ਰੁਪਏ ਬਣਦੀ ਹੈ ਨਾ ਭਰੀ ਗਈ ਤਾਂ ਸਾਊਦੀ ਅਰਬ ਕਾਨੂੰਨ ਅਨੁਸਾਰ ਸਿਰ ਕਲਮ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚ  ਸੁਪਰਡੈਂਟ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ

ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ 2008 ’ਚ ਸਾਊਦੀ ਅਰਬ ਗਿਆ ਸੀ ਅਤੇ 2013 ’ਚ ਉਸਦੀ ਇੱਕ ਵਿਅਕਤੀ ਨਾਲ ਲੜ੍ਹਾਈ ਹੋ ਗਈ ਸੀ, ਜਿਸ ਦੀ ਮੌਤ ਹੋ ਗਈ ਸੀ। 7 ਸਾਲ ਸ਼ਜਾ ਭੁਗਤਣ ਉਪਰੰਤ ਬਲਵਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਹੁਣ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਉੱਥੋਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦੇ ਕੇ ਰਾਜੀਨਾਮਾ ਕਰਨਾ ਪਵੇਗਾ। ਇਹ ਬਲੱਡ ਮਨੀ ਜੋ ਕਿ ਕਰੀਬ 2 ਕਰੋੜ ਰੁਪਏ ਬਣਦੀ ਹੈ। 2 ਸਾਲ ਚੱਲੇ ਇਸ ਕੇਸ ਦੀ ਆਖ਼ਰੀ ਮਿਤੀ 15 ਮਈ ਹੈ ਜੇਕਰ ਪਰਿਵਾਰ ਅਨੁਸਾਰ ਇਹ ਬਲੱਡ ਮਨੀ ਨਾ ਭਰੀ ਤਾਂ ਜੇਲ੍ਹ ’ਚ ਬੰਦ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਪਰਿਵਾਰ ਅਨੁਸਾਰ ਹੁਣ ਤੱਕ ਕਰੀਬ 97 ਲੱਖ ਰੁਪਏ ਇਕੱਠਾ ਹੋ ਚੁੱਕਾ ਹੈ, 40 ਲੱਖ ਰੁਪਏ ਬਲਵਿੰਦਰ ਦੀ ਅਰਬ ਕੰਪਨੀ ਨੇ ਦੇਣ ਦਾ ਵਾਅਦਾ ਕੀਤਾ ਹੈ ਅਤੇ ਕਰੀਬ 60 ਲੱਖ ਰੁਪਏ ਦੀ ਹੋਰ ਲੋੜ ਹੈ ਤਾਂ ਜੋ ਬਲਵਿੰਦਰ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਪਾਕਿ ’ਚ ਬੈਠੇ ਅੱਤਵਾਦੀਆਂ ਨੂੰ ਭਾਰਤ ’ਚੋਂ ਡਰੋਨ ਰਾਹੀਂ ਹਥਿਆਰ ਭੇਜਣ ਵਾਲੇ 2 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News