ਯੂਕ੍ਰੇਨ ’ਚ ਫਸੀ ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਧੀ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

02/25/2022 10:30:35 AM

ਫਰਦੀਕੋਟ (ਜਗਤਾਰ) : ਯੂਕ੍ਰੇਨ ਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਉਥੋਂ ਦੇ ਹਾਲਾਤ ਕਾਫੀ ਤਣਾਅਪੂਰਣ ਬਣੇ ਹੋਏ ਹਨ ਅਤੇ  ਵੱਡੀ ਗਿਣਤੀ ’ਚ ਭਾਰਤ ਦੇ ਨਾਗਰਿਕ ਯੂਕਰੇਨ ਦੇ ਵਿਚ ਫ਼ਸੇ ਹੋਏ ਹਨ। 20000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ’ਚ ਗਏ ਹੋਏ ਹਨ ਜਿਨ੍ਹਾਂ ਦੇ ਹਾਲਾਤ ਕਾਫੀ ਡਰ ਅਤੇ ਤਣਾਅਪੂਰਨ ਬਣ ਚੁਕੇ ਹਨ। ਇਥੇ ਦੱਸਣਯੋਗ ਹੈ ਕੇ ਵੱਡੀ ਗਿਣਤੀ ’ਚ ਪੰਜਾਬ ਦੇ ਲੜਕੇ-ਲੜਕੀਆਂ ਵੀ ਯੂਕਰੇਨ ’ਚ ਫਸ ਗਏ ਹਨ। ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਜਿਥੋਂ ਦੀ ਇਕ ਬੱਚੀ ਖੁਸ਼ਵਿੰਦਰ ਕੌਰ ਵੀ ਪਿਛਲੇ 5 ਸਾਲ ਤੋਂ ਮੈਡੀਕਲ ਦੀ ਪੜਾਈ ਲਈ ਗਈ ਹੋਈ ਸੀ ਅਤੇ ਇਕ ਸਾਲ ਦੀ ਪੜਾਈ ਬਾਕੀ ਸੀ ਪਰ ਓਥੇ ਹੀ ਫਸ ਕੇ ਰਹਿ ਗਈ। ਉਸਦੇ ਮਾਤਾ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਉਨ੍ਹਾਂ ਨੇ ਲੜਕੀ ਖੁਸ਼ਵਿੰਦਰ ਦੀ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕਰ ਦਿਤਾ ਸੀ। 24 ਫਰਵਰੀ ਨੂੰ ਲੜਕੀ ਨੇ ਵਾਪਸ ਆਉਣਾ ਸੀ ਪਰ ਬੰਬਾਰੀ ਕਾਰਨ ਹਾਲਾਤ ਵਿਘੜ ਗਏ ਅਤੇ ਉਡਾਣ ਬੰਦ ਹੋ ਗਈ ਜਿਸਦੇ ਚਲਦੇ ਬੱਚੀ ਵਾਪਿਸ ਨਹੀ ਆ ਸਕੀ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਪੁੱਜੇ ਬੱਚੇ ਅਤੇ ਬੀਬੀਆਂ, ਸੁਣੋ ਭਾਵੁਕ ਕਰ ਦੇਣ ਵਾਲੇ ਬੋਲ(ਵੀਡੀਓ)

ਇਸ ਮੌਕੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਸਭ ਕੁਝ ਠੀਕ ਸੀ। ਉਨ੍ਹਾਂ ਦੀ ਲੜਕੀ ਪਿਛਲੇ 5 ਸਾਲ ਤੋਂ ਓਥੇ ਮੈਡੀਕਲ ਦੀ ਪੜਾਈ ਕਰ ਰਹੀ ਸੀ। ਉਨ੍ਹਾਂ ਦੀ ਬੱਚੀ ਇਸ ਵੇਲੇ ਹੋਰ ਬੱਚਿਆਂ ਨਾਲ ਮੈਟਰੋ ਸਟੇਸ਼ਨ ’ਤੇ ਆਸਰਾ ਲੈਕੇ ਬੈਠੀ ਹੈ ।ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਹੈ ਕੇ ਜਲਦੀ ਕੋਈ ਹੱਲ ਕੱਢਕੇ ਉਨ੍ਹਾਂ ਦੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Anuradha

Content Editor

Related News