ਹੋਟਲਾਂ, ਢਾਬਿਆਂ ਤੇ ਖਾਣ-ਪੀਣ ਦੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

Saturday, Nov 10, 2018 - 01:41 AM (IST)

ਹੋਟਲਾਂ, ਢਾਬਿਆਂ ਤੇ ਖਾਣ-ਪੀਣ ਦੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

ਬਠਿੰਡਾ, (ਵਰਮਾ)- ਸ਼ਹਿਰ ’ਚ ਵਿਕ ਰਹੀਅਾਂ ਖਾਣ-ਪੀਣ ਦੀਆਂ ਪ੍ਰਦੂਸ਼ਿਤ ਵਸਤੂਆਂ ਦੀ ਵਿਕਰੀ ਰੋਕਣ ਲਈ ਨਿਗਮ ਕਮਿਸ਼ਨਰ ਰਿਸ਼ੀਪਾਲ ਨੇ ਨਿਗਮ ਟੀਮ ਸਮੇਤ ਅਚਾਨਕ ਸਡ਼ਕਾਂ ’ਤੇ ਉਤਰ ਕੇ ਹੋਟਲਾਂ, ਢਾਬਿਆਂ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਸਬੰਧੀ ਚੈਕਿੰਗ ਕੀਤੀ। ਨਿਗਮ ਕਮਿਸ਼ਨਰ ਨੇ ਸਡ਼ਕਾਂ ਦੇ ਕਿਨਾਰਿਅਾਂ ’ਤੇ ਖਿਲਰੇ  ਕੂਡ਼ਿਆਂ ਦੇ ਢੇਰ ਤੇ ਲੋਕਾਂ ਵਲੋਂ ਫੈਲਾਈ ਜਾ ਰਹੀ ਗੰਦਗੀ ਨੂੰ ਗੰਭੀਰਤਾ ਨਾਲ ਲਿਆ। ਜੀ.ਟੀ. ਰੋਡ ’ਤੇ ਮਸ਼ਹੂਰ ਢਾਬੇ ’ਤੇ ਪਹੁੰਚ ਕੇ ਉਥੇ ਚੈਕਿੰਗ ਕੀਤੀ ਅਤੇ ਉਥੋਂ ਦੇ ਕਿਚਨ ’ਚ ਜਾ ਕੇ ਸਫਾਈ ਨੂੰ ਕਰੀਬ ਤੋਂ ਦੇਖਿਆ। ਢਾਬੇ ’ਚ ਤਾਇਨਾਤ ਰਸੋਈਏ ਤੇ ਪਕਵਾਨ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਮੈਡੀਕਲ ਸਰਟੀਫਿਕੇਟ ਮੰਗੇ ਪਰ ਢਾਬਾ  ਮਾਲਕ ਪੇਸ਼ ਨਹੀਂ ਕਰ ਸਕਿਆ। ਇਹੀਂ ਨਹੀਂ ਢਾਬੇ ਬਾਹਰ ਤੇ ਆਸ-ਪਾਸ ਨਾਜਾਇਜ਼ ਕਬਜ਼ਿਆਂ ਨੂੰ ਵੀ ਨਿਗਮ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ। ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਕੇ ਨਾਜਾਇਜ਼ ਕਬਜ਼ਿਆਂ ’ਤੇ ਨੋਟਿਸ ਜਾਰੀ ਕਰਨ ਲਈ ਕਿਹਾ। ਇਸ ਤਰ੍ਹਾਂ ਨਿਗਮ ਕਮਿਸ਼ਨ ਨੇ ਕਈ ਹੋਰ ਹੋਟਲਾਂ ਦੀ ਚੈਕਿੰਗ ਕਰ ਕੇ ਉਥੋਂ ਦੀ ਸਫਾਈ ਦਾ ਜਾਇਜ਼ਾ ਲਿਆ। ਇਕ ਉਤਰ ’ਚ ਉਨ੍ਹਾਂ ਦੱਸਿਆ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਸਫਾਈ ਰੱਖਣਾ ਲੋਕਾਂ ਦਾ ਫਰਜ਼ ਹੈ ਪਰ ਕੋਈ ਇਸ ਦੀ ਪ੍ਰਵਾਹ ਨਹੀਂ ਕਰਦਾ ਜਿਸ ਨਾਲ ਲੋਕਾਂ ਨੂੰ ਬੀਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ। ਨਿਗਮ ਕਮਿਸ਼ਨ ਨਾਲ ਨਿਗਮ ਇੰਜੀ. ਦਵਿੰਦਰ ਜੌਡ਼ਾ, ਸੰਦੀਪ ਗੁਪਤਾ, ਚੀਫ ਸੈਨੇਟਰੀ ਇੰਸਪੈਕਟਰ ਸਤੀਸ਼ ਕੁਮਾਰ ਤੋਂ ਇਲਾਵਾ ਤਹਿਬਾਜ਼ਾਰੀ ਵਿਭਾਗ ਦੇ ਇੰਸਪੈਕਟਰ ਤੇ ਹੋਰ ਕਰਮਚਾਰੀ ਸ਼ਾਮਲ ਸਨ। 


Related News