ਹੌਜ਼ਰੀ ਕਾਰੋਬਾਰੀ ਤੇ ਉਸ ਦਾ ਪੁੱਤਰ ਨੂੰਹ ਨੂੰ ਦਾਜ ਲਈ ਕਰਦੇ ਸਨ ਤੰਗ, ਨਾਮਜ਼ਦ
Tuesday, Feb 25, 2025 - 10:23 AM (IST)

ਲੁਧਿਆਣਾ (ਰਾਜ) : ਥਾਣਾ ਵੂਮੈਨ ਦੀ ਪੁਲਸ ਨੇ ਨੂੰਹ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਸ਼ਹਿਰ ਦੇ ਨਾਮੀ ਪੀ. ਐੱਨ. ਕਪੂਰ ਹੌਜ਼ਰੀ ਦੇ ਮਾਲਕ ਪਿਊਸ਼ ਕਪੂਰ, ਸਹੁਰੇ ਪੰਕਜ ਕਪੂਰ ਅਤੇ ਸੱਸ ਅਰਚਨਾ ਕਪੂਰ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪਲਕ ਮਲਹੋਤਰਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਨੀਲ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਲਕ ਮਲਹੋਤਰਾ ਦਾ ਵਿਆਹ 11 ਜੁਲਾਈ, 2024 ਨੂੰ ਦੋਸ਼ੀ ਪਿਊਸ਼ ਨਾਲ ਹੋਇਆ ਸੀ। ਉਸ ਨੇ ਵਿਆਹ ’ਚ ਲੋੜ ਤੋਂ ਵੱਧ ਦਾਜ ਦਿੱਤਾ ਸੀ ਪਰ 1 ਮਹੀਨੇ ਬਾਅਦ ਹੀ ਸਹੁਰਿਆਂ ਦੀਆਂ ਮੰਗਾਂ ਵਧਣ ਲੱਗੀਆਂ ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਾਸ਼ੀ ਵਿਸ਼ਵਨਾਥ ਮੰਦਰ 'ਚ 25 ਤੋਂ 27 ਫਰਵਰੀ ਤੱਕ VIP ਦਰਸ਼ਨਾਂ 'ਤੇ ਰੋਕ, ਇਸ ਕਾਰਨ ਲਿਆ ਇਹ ਫ਼ੈਸਲਾ
ਉਸ ਨੇ ਪਰਿਵਾਰ ਨੂੰ ਮਨਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਤਾਂ ਜੋ ਘਰ ਵਸਾਇਆ ਜਾ ਸਕੇ ਪਰ ਉਹ ਨਹੀਂ ਮੰਨੇ। ਸੁਨੀਲ ਮਲਹੋਤਰਾ ਨੇ ਦੋਸ਼ ਲਾਇਆ ਕਿ ਸ਼ਹਿਰ ਦਾ ਏ. ਡੀ. ਸੀ. ਪੀ. ਰੈਂਕ ਦਾ ਅਧਿਕਾਰੀ ਸਹੁਰਿਆਂ ਦੀ ਸਪੋਰਟ ਕਰ ਰਿਹਾ ਹੈ। ਇਸ ਕਰ ਕੇ ਉਨ੍ਹਾਂ ਨੂੰ ਐੱਫ. ਆਈ. ਆਰ. ਦਰਜ ਕਰਵਾਉਣ ’ਚ ਵੀ ਕਾਫ਼ੀ ਦਿੱਕਤ ਆਈ। ਉਕਤ ਅਧਿਕਾਰੀ ਦੇ ਉਕਸਾਉਣ ’ਤੇ ਉਸ ਵਿਰੁੱਧ ਝੂਠਾ ਕੇਸ ਵੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਲਕ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਫਰਜ਼ੀ ਸਰਟੀਫਿਕੇਟ ਬਣਵਾਇਆ ਹੈ।
ਇਸ ਤੋਂ ਇਲਾਵਾ ਉਹ ਨਸ਼ੇ ਦਾ ਆਦੀ ਹੈ। ਉਹ ਸ਼ਰਾਬ ਪੀ ਕੇ ਸਾਰਾ ਪੈਸਾ ਬਰਬਾਦ ਕਰ ਦਿੰਦਾ ਸੀ ਅਤੇ ਉਸ ’ਤੇ ਘਰੋਂ ਪੈਸੇ ਲਿਆਉਣ ਲਈ ਦਬਾਅ ਪਾਉਂਦਾ ਸੀ। ਹੁਣ ਉਨ੍ਹਾਂ ਦੀ ਇਕੋ ਮੰਗ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋ : ਛੇਤੀ ਨਬੇੜ ਲਓ ਕੰਮ, ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8