ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਮਲੇਸ਼ੀਆ ’ਚ ਗੱਡੇ ਝੰਡੇ

08/31/2019 10:08:29 AM

ਮੋਗਾ (ਗੋਪੀ ਰਾਊਕੇ)—ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂੁਲ ਜੋ ਅਜੀਤਵਾਲ ਵਿਖੇ ਲੁਧਿਆਣਾ ਰੋਡ ’ਤੇ ਸਥਿਤ ਹੈ ਜੋ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਉਨਾਂ ਨੂੰ ਹਰ ਖੇਤਰ ਵਿਚ ਨਿਪੁੰਨ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ। ਇਸ ਦੇ ਤਹਿਤ ਹੀ ਹੋਲੀ ਹਾਰਟ ਸਕੁੂਲ ਦੇ ਵਿਦਿਆਰਥੀ ਜਿਥੇ ਪਡ਼੍ਹਾਈ ਦੇ ਖੇਤਰ ’ਚ ਮੱਲਾਂ ਮਾਰ ਰਹੇ ਹਨ, ਉਥੇ ਹੀ ਖੇਡਾਂ ਦੇ ਖੇਤਰ ’ਚ ਵੀ ਕਿਸੇ ਤੋਂ ਘੱਟ ਨਹੀਂ ਹੈ। ਸਕੂਲ ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅੰਤਰਰਾਸ਼ਟਰੀ ਖੇਡਾਂ ਲਈ ਕੋਚ ਸੁਖਚੈਨ ਦੀ ਸਿੰਘ ਅਗਵਾਈ ਵਿਚ ਮਲੇਸ਼ੀਆ ਰਵਾਨਾ ਹੋਏ ਸਨ, ਜਿੰਨ੍ਹਾਂ ’ਚ ਗੁਰਪਿਆਰ ਸਿੰਘ, ਸੁਖਮਨਦੀਪ ਸਿੰਘ, ਵਾਹਿਗੁਰੂਪਾਲ ਸਿੰਘ ਆਦਿ ਵਿਦਿਆਰਥੀ ਸ਼ਾਮਲ ਹਨ। ਇਸ ਕ੍ਰਿਕਟ ਮੈਚ ’ਚੋਂ ਹੋਲੀ ਹਾਰਟ ਸਕੂਲ ਅਜੀਤਵਾਲ ਦੇ ਖਿਡਾਰੀ ਜੇਤੂ ਰਹੇ। ਇਸ ਸਮੇਂ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸਰੈਆ ਪਲਤਾ, ਪ੍ਰਿੰਸੀਪਲ ਸਾਕਸ਼ੀ ਗਲੇਰੀਆ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਨੇ ਜੇਤੂ ਰਹਿ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇੰਨਾਂ ਬੱਚਿਆਂ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਸਨਮਾਨਤ ਕੀਤਾ ਗਿਆ ਤੇ ਸਕੂਲ ਕਮੇਟੀ ਵਲੋਂ ਵੀ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੰਤਰਰਾਸ਼ਟਰੀ ਕ੍ਰਿਕਟ ਖੇਡ ਮੁਕਾਬਲੇ ਲਈ ਬੱਚਿਆਂ ਨੇ ਬਹੁਤ ਹੀ ਸਖਤ ਮਿਹਨਤ ਕੀਤੀ ਸੀ, ਜਿਸ ਸਦਕਾ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਚੇਅਰਮੈਨ ਸੁਭਾਸ਼ ਪਲਤਾ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


Shyna

Content Editor

Related News