ਭਗਵਾਨ ਸ੍ਰੀ ਰਾਮ ਦਾ ਪੁਤਲਾ ਸਾਡ਼ਨ ਦੇ ਵਿਰੋਧ ’ਚ ਹਿੰਦੂ ਜਥੇਬੰਦੀਆਂ ਨੇ ਕੀਤਾ ਰੋਸ ਮਾਰਚ

Friday, Oct 30, 2020 - 12:45 AM (IST)

ਭਗਵਾਨ ਸ੍ਰੀ ਰਾਮ ਦਾ ਪੁਤਲਾ ਸਾਡ਼ਨ ਦੇ ਵਿਰੋਧ ’ਚ ਹਿੰਦੂ ਜਥੇਬੰਦੀਆਂ ਨੇ ਕੀਤਾ ਰੋਸ ਮਾਰਚ

ਜ਼ੀਰਾ, (ਰਾਜੇਸ਼ ਢੰਡ)- ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਸ੍ਰੀ ਰਾਮ ਦਾ ਪੁਤਲਾ ਬਣਾ ਕੇ ਸਾਡ਼ਨ ਦੇ ਵਿਰੋਧ ਵਿਚ ਜ਼ੀਰਾ ਵਿਖੇ ਹਿੰਦੂ ਧਾਰਮਿਕ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਸਬੰਧੀ ਬਜਰੰਗ ਭਵਨ ਜ਼ੀਰਾ ਵਿਖੇ ਹੋਈ। ਮੀਟਿੰਗ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ, ਬਜਰੰਗ ਭਵਨ ਜ਼ੀਰਾ ਦੇ ਸਰਪ੍ਰਸਤ ਪ੍ਰੇਮ ਗਰੋਵਰ, ਲਾਡੀ ਗਰੋਵਰ, ਦੀਪਕ ਭਾਰਗੋ, ਬਜਰੰਗ ਦਲ ਦੇ ਪ੍ਰਧਾਨ ਰਾਹੁਲ ਅਗਰਵਾਲ, ਸੇਵਾ ਭਾਰਤੀ ਸੰਸਥਾ ਜ਼ੀਰਾ ਦੇ ਪ੍ਰਧਾਨ ਵੀਰ ਸਿੰਘ ਚਾਵਲਾ, ਰਮੇਸ਼ ਚੰਦਰ ਫਾਰਮਾਸਿਸਟ, ਮਧੂ ਮਿੱਤਲ ਸਰਪ੍ਰਸਤ ਪੰਜਾਬ, ਸ਼ਿਵ ਆਸ਼ਰਮ ਗੁੱਗਾ ਮੰਦਿਰ ਦੇ ਸੈਕਟਰੀ ਸੁੰਦਰਮ ਸੂਦ ਆਦਿ ਨੇ ਭਾਗ ਲਿਆ।

ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਬਾਜ਼ਾਰ ’ਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਅਨਸਰ ਜਿੱਥੇ ਦੇਸ਼ ਤੇ ਸਮਾਜ ਦੇ ਦੁਸ਼ਮਣ ਹਨ, ਉੱਥੇ ਆਪਸੀ ਭਾਈਚਾਰਕ ਸਾਂਝ ਲਈ ਵੀ ਵੱਡਾ ਖ਼ਤਰਾ ਹਨ।

ਇਸ ਸਮੇਂ ਪਵਨ ਕੁਮਾਰ ਲੱਲੀ, ਹੈਪੀ ਮਦਾਨ, ਰੋਹਿਤ ਕੁਮਾਰ, ਸੰਦੀਪ ਸ਼ਰਮਾ, ਐਡਵੋਕੇਟ ਆਸ਼ੂ, ਜੋਗਿੰਦਰ ਪਾਲ ਪ੍ਰਧਾਨ ਸ੍ਰੀ ਰਾਮ ਲੀਲ੍ਹਾ ਕਲੱਬ, ਵਿਜੇ ਸ਼ਰਮਾ, ਕੁਲਦੀਪ ਸ਼ਰਮਾ, ਲੱਕੀ ਪਾਸੀ, ਮੋਹਨ ਲਾਲ, ਕ੍ਰਿਸ਼ਨ ਹਾਂਡਾ, ਸੁਨੀਲ ਗਰੋਵਰ, ਪ੍ਰਸ਼ੋਤਮ ਕੁਮਾਰ ਪੱਪੂ ਕਥੂਰੀਆ, ਡਾ: ਰਾਜ ਕੁਮਾਰ ਸ਼ਰਮਾ, ਚਰਨਜੀਤ ਸ਼ਰਮਾ, ਵਿਜੇ ਪ੍ਰਜਾਪਤੀ ਆਦਿ ਹਾਜ਼ਰ ਸਨ।


author

Bharat Thapa

Content Editor

Related News