ਪਲਾਟ ਖ਼ਰੀਦਣ ਦਾ ਝਾਂਸਾ ਦੇ ਕੇ ਮਾਰੀ 66,60,000 ਦੀ ਠੱਗੀ, ਮਾਂ-ਪੁੱਤ ਖ਼ਿਲਾਫ਼ ਕੇਸ ਦਰਜ

Thursday, Jan 16, 2025 - 08:21 AM (IST)

ਪਲਾਟ ਖ਼ਰੀਦਣ ਦਾ ਝਾਂਸਾ ਦੇ ਕੇ ਮਾਰੀ 66,60,000 ਦੀ ਠੱਗੀ, ਮਾਂ-ਪੁੱਤ ਖ਼ਿਲਾਫ਼ ਕੇਸ ਦਰਜ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਕਥਿਤ ਰੂਪ ਵਿਚ ਬੈਂਕ ਵਿਚ ਲੱਖਾਂ ਰੁਪਏ ਟਰਾਂਸਫਰ ਕਰਵਾ ਕੇ ਅਤੇ 50 ਲੱਖ ਰੁਪਏ ਕੈਸ਼ ਲੈ ਕੇ ਕੁੱਲ 66,60,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਮੋਹਿਤ ਅਗਰਵਾਲ ਅਤੇ ਉਸਦੀ ਮਾਤਾ ਹਰਸ਼ਿਤਾ ਅਗਰਵਾਲ ਵਾਸੀ ਫਿਰੋਜ਼ਪੁਰ ਕੈਂਟ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਹੇਸ਼ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਵਿਪੁਲ ਗੋਇਲ ਪੁੱਤਰ ਹਰੀਸ਼ ਗੋਇਲ ਵਾਸੀ ਫਿਰੋਜ਼ਪੁਰ ਛਾਉਣੀ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੋਸ਼ ਲਾਉਂਦੇ ਦੱਸਿਆ ਕਿ ਮੋਹਿਤ ਅਗਰਵਾਲ ਅਤੇ ਹਰਸ਼ਿਤਾ ਅਗਰਵਾਲ ਪਤਨੀ ਰਜਿੰਦਰ ਅਗਰਵਾਲ ਨੇ ਉਸ ਨੂੰ ਪਲਾਟ ਖਰੀਦਣ ਦਾ ਝਾਂਸਾ ਦੇ ਕੇ ਉਸ ਨਾਲ 66,60,000 ਰੁਪਏ ਦੀ ਠੱਗੀ ਮਾਰੀ ਗਈ ਹੈ।

ਇਹ ਵੀ ਪੜ੍ਹੋ : ਬੇਟੀ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਣ ’ਤੇ ਭਾਣਜੇ ਨੇ ਮਾਮੇ ’ਤੇ ਚਲਾਈ ਗੋਲੀ, ਜ਼ਖਮੀ

ਇਸ ਸ਼ਿਕਾਇਤ ਦੀ ਐੱਸ. ਪੀ. ਹੈੱਡ ਕੁਆਰਟਰ ਫਿਰੋਜ਼ਪੁਰ ਵੱਲੋਂ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਚ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਨਾਮਜ਼ਦ ਵਿਅਕਤੀ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੈ ਅਤੇ ਅਪ੍ਰੈਲ 2023 ’ਚ ਉਸਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਮੋਗਾ ਰੋਡ ’ਤੇ ਜਿੱਥੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ਬਣ ਰਿਹਾ ਹੈ, ਉਸਦੇ ਨਾਲ ਇਕ 12 ਮਰਲੇ ਦਾ ਪਲਾਟ ਪਿਆ ਹੋਇਆ ਹੈ, ਜੋ ਤੁਸੀਂ ਖਰੀਦ ਲਵੋਂ ਅਤੇ ਸੌਦਾ ਕਰਦੇ ਹੋਏ ਸ਼ਿਕਾਇਤਕਰਤਾ ਨੇ ਮੋਹਿਤ ਅਗਰਵਾਲ ਅਤੇ ਹਰਸ਼ਿਤਾ ਅਗਰਵਾਲ ਦੇ ਅਕਾਊਂਟ ’ਚ ਪੰਜ-ਪੰਜ ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਫਿਰ 8 ਮਈ 2023 ਨੂੰ ਉਨ੍ਹਾਂ ਦੇ ਖਾਤਿਆਂ ’ਚ 2-2 ਲੱਖ ਰੁਪਏ ਹੋਰ ਟਰਾਂਸਫਰ ਕੀਤੇ ਗਏ ਅਤੇ 10 ਜੁਲਾਈ 2023 ਨੂੰ ਉਸਨੇ ਦੁਬਾਰਾ ਮੋਹਿਤ ਅਗਰਵਾਲ ਦੇ ਖਾਤੇ ’ਚ 60,000 ਰੁਪਏ ਟਰਾਂਸਫਰ ਕੀਤੇ। 18 ਅਕਤੂਬਰ 2023 ਨੂੰ ਇਕ-ਇਕ ਲੱਖ (ਕੁੱਲ 16 ਲੱਖ 60 ਹਜ਼ਾਰ ਰੁਪਏ) ਉਨ੍ਹਾਂ ਦੇ ਦੋਵਾਂ ਖਾਤਿਆਂ ’ਚ ਟਰਾਂਸਫਰ ਕੀਤੇ।

ਇਹ ਵੀ ਪੜ੍ਹੋ : ਮਾਇਆਵਤੀ ਨੂੰ SC ਤੋਂ ਵੱਡੀ ਰਾਹਤ, 15 ਸਾਲਾਂ ਬਾਅਦ ਬੰਦ ਹੋਇਆ ਮੂਰਤੀਆਂ ਬਣਵਾਉਣ ਖ਼ਿਲਾਫ਼ ਚੱਲ ਰਿਹਾ ਕੇਸ

ਸ਼ਿਕਾਇਤਕਰਤਾ ਮੁਤਾਬਕ ਸਤੰਬਰ 2024 ’ਚ ਨਾਮਜ਼ਦ ਵਿਅਕਤੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਤੁਸੀਂ ਲੋਕਾਂ ਵੱਲੋਂ ਟੁੱਟਵੀਂ ਰਕਮ ਦਿੱਤੀ ਗਈ ਹੈ ਅਤੇ ਰਕਮ ਦੇਣ ’ਚ ਦੇਰੀ ਕੀਤੀ ਗਈ ਹੈ, ਇਸ ਲਈ ਉਹ ਪਲਾਟ ਵਿਕ ਗਿਆ ਹੈ ਅਤੇ ਹੁਣ ਇਕ ਹੋਰ 55 ਮਰਲੇ ਦਾ ਪਲਾਟ ਗੋਬਿੰਦ ਇਨਕਲੇਵ ਮੋਗਾ ਰੋਡ ਫਿਰੋਜ਼ਪੁਰ ’ਚ ਪਿਆ ਹੈ, ਜਿਸਦੀ ਕੀਮਤ ਇਕ ਕਰੋਡ਼ 20 ਲੱਖ ਰੁਪਏ ਹੈ ਅਤੇ ਤੁਸੀਂ ਮੈਨੂੰ ਹੋਰ 50 ਲੱਖ ਰੁਪਏ ਦੇ ਦਿਓ ਅਤੇ ਉਸਦੀ ਰਜਿਸਟਰੀ ਕਰਵਾ ਲਓ, ਤਾਂ ਸ਼ਿਕਾਇਤਕਰਤਾ ਦੇ ਅਨੁਸਾਰ 12 ਦਸੰਬਰ 2024 ਨੂੰ ਉਨ੍ਹਾਂ ਨੇ ਆਪਣੀ ਫਿਰੋਜ਼ਪੁਰ ਕੈਂਟ ’ਚ ਸਥਿਤ ਭਗਤ ਸਵੀਟ ਸ਼ਾਪ ’ਤੇ ਮੋਹਿਤ ਅਗਰਵਾਲ ਨੂੰ 50 ਲੱਖ ਰੁਪਏ ਹੋਰ ਕੈਸ਼ ਦਿੱਤੇ ਅਤੇ ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਮੋਹਿਤ ਅਗਰਵਾਲ ਨੇ ਉਸਦੇ ਨਾਲ 66,60,000 ਰੁਪਏ ਦੀ ਠੱਗੀ ਮਾਰੀ ਹੈ ਅਤੇ ਉਹ ਫਰਾਰ ਹੋ ਗਿਆ ਹੈ। ਪੁਲਸ ਨਾਮਜ਼ਦ ਮਾਂ-ਪੁੱਤ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News