ਹੈਰੋਇਨ ਸਮੱਗਲਰਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਔਰਤਾਂ ਸਣੇ 12 ਨਾਮਜ਼ਦ

Tuesday, Dec 25, 2018 - 03:52 AM (IST)

ਹੈਰੋਇਨ ਸਮੱਗਲਰਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਔਰਤਾਂ ਸਣੇ 12 ਨਾਮਜ਼ਦ

ਅਬੋਹਰ, (ਸੁਨੀਲ,ਰਹੇਜਾ)– ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ 1 ਕਿਲੋ ਹੈਰੋਇਨ ਸਣੇ 2 ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਦਕਿ ਇਕ ਮੁਲਜ਼ਮ ਫਰਾਰ ਹੋਣ ’ਚ ਸਫਲ ਹੋ ਗਿਆ ਸੀ। ਰਿਮਾਂਡ ਦੇ ਦੌਰਾਨ ਸੰਦੀਪ ਕੁਮਾਰ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਸ ਮਾਮਲੇ ’ਚ ਜਸਵਿੰਦਰ ਸਿੰਘ ਉਰਫ ਗਾਂਧੀ ਪੁੱਤਰ ਜੀਤ ਸਿੰਘ ਵਾਸੀ 3 ਵਡੀ ਹਿੰਦੁਮਲਕੋਟ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਾਡੀ ਪੁਲਸ ਨੇ ਇਸ ਮਾਮਲੇ ’ਚ ਜਸਵਿੰਦਰ ਸਿੰਘ ਉਰਫ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਸੀ। ਜਦ ਪੁਲਸ ਉਸ ਨੂੰ ਉਥੋਂ ਲਿਆਉਣ ਲੱਗੀ ਤਾਂ ਉਸ ਦੇ ਪਰਿਵਾਰ ਵਾਲਿਅਾਂ ਨੇ ਉਸ ਨੂੰ ਪੁਲਸ ਨਾਲ ਹੱਥੋਂਪਾਈ ਕਰ ਕੇ ਛੁਡਾ ਲਿਆ ਤੇ ਪੁਲਸ ਦੀ ਕੁੱਟ-ਮਾਰ ਕੀਤੀ। ਸਹਾਇਕ ਸਬ-ਇੰਸਪੈਕਟਰ ਸੋਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਹਿੰਦੁਮਲਕੋਟ ਦੀ ਪੁਲਸ ਨੇ ਪਾਰੋ ਬਾਈ ਪਤਨੀ ਜੀਤ ਸਿੰਘ, ਬਿਮਲਾ ਰਾਣੀ ਪਤਨੀ ਜਸਵਿੰਦਰ ਸਿੰਘ, ਪੱਪੀ ਬਾਈ ਪਤਨੀ ਰਾਜ ਸਿੰਘ ਉਰਫ ਰਾਜੂ, ਗੋਗਰਾਜ ਸਿੰਘ ਪੁੱਤਰ ਕੁਲਦੀਪ ਸਿੰਘ, ਅਮਰੋ ਬਾਈ ਪਤਨੀ ਬਾਗ ਸਿੰਘ, ਕੁਲਦੀਪ ਪੁੱਤਰ ਮੁਖਤਿਆਰ ਸਿੰਘ, ਹਰਪਾਲ ਪੁੱਤਰ ਬਾਗ ਸਿੰਘ, ਹਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਤੇਜਪਾਲ ਪੁੱਤਰ ਗੁਰਬਖਸ਼ ਸਿੰਘ, ਅੰਮ੍ਰਿਤਪਾਲ ਪੁੱਤਰ ਜਰਨੈਲ ਸਿੰਘ, ਸੋਨਾ ਸਿੰਘ ਪੁੱਤਰ ਦਲੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਸਦਰ ਥਾਣਾ ਅਬੋਹਰ ’ਚ 27-ਏ ਐੱਨ. ਡੀ. ਪੀ. ਐੱਸ. ਐਕਟ ਤਹਿਤ ਸਮੱਗਲਰਾਂ ਨੂੰ ਪਨਾਹ ਦੇਣ ਤੇ ਸਹਿਯੋਗ ਕਰਨ ਦੇ ਦੋਸ਼ ’ਚ 1 ਕਿਲੋ ਹੈਰੋਇਨ ਦੇ ਮਾਮਲੇ ’ਚ ਨਾਮਜ਼ਦ ਕੀਤਾ ਹੈ। ਪੁਲਸ ਕਪਤਾਨ  ਨੇ ਦੱਸਿਆ ਕਿ ਇਸ ਮਾਮਲੇ ’ਚ ਸਾਰੇ ਮੁਲਜ਼ਮਾਂ ਨੂੰ ਜਲਦ  ਗ੍ਰਿਫਤਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਮੁਖੀ ਸਾਜਨ ਸਿੰਘ, ਸਹਾਇਕ ਸਬ-ਇੰਸਪੈਕਟਰ ਸੋਮ ਪ੍ਰਕਾਸ਼ ਤੇ ਸਦਰ ਥਾਣਾ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਝੋਰਡ਼ਖੇਡ਼ੀਆ, ਹੌਲਦਾਰ ਰਣਜੀਤ ਸਿੰਘ ਤੇ ਹੋਰ ਪੁਲਸ ਪਾਰਟੀ ਨੇ ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਰਤਨ ਸਿੰਘ ਵਾਸੀ ਪੱਕਾ ਸੀਡ ਫਾਰਮ  ਤੇ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਦਲੀਪ ਸਿੰਘ ਵਾਸੀ 3 ਐੱਲ. ਐੱਮ. 6. ਏ. ਡੀ. ਅਨੂਪਗਡ਼੍ਹ ਨੂੰ 1 ਕਿਲੋ ਹੈਰੋਇਨ ਦੇ ਦੋਸ਼ ’ਚ ਕਾਬੂ ਕੀਤਾ ਸੀ। ਇਸ ਮਾਮਲੇ ’ਚ ਤੀਜਾ ਮੁਲਜ਼ਮ ਮੌਕੇ ਤੋਂ ਫਰਾਰਾ ਹੋ ਗਿਆ ਸੀ। 


author

KamalJeet Singh

Content Editor

Related News