ਹੇਮਕੁੰਟ ਸਕੂਲ ਦੇ ਵਿਦਿਆਰਥੀ ਕ੍ਰਿਕਟ ਫੈਡਰੇਸ਼ਨ ਲਈ ਹੋਏ ਰਵਾਨਾ
Wednesday, Jun 06, 2018 - 05:06 PM (IST)
ਜ਼ੀਰਾ (ਅਕਾਲੀਆਂਵਾਲਾ) : ਵਿਦਿਅਕ ਦੇ ਖੇਤਰ 'ਚ ਮੋਗਾ ਅਤੇ ਫਿਰੋਜ਼ਪੁਰ ਖੇਤਰ 'ਚ ਆਪਣੀਆਂ ਲਾਮਿਸਾਲ ਪ੍ਰਾਪਤੀਆਂ ਹਾਸਲ ਕਰਨ ਵਾਲੀ ਹੇਮਕੁੰਟ ਸੰਸਥਾ ਨੇ ਕੋਟ ਈਸੇ ਖਾਂ ਖੇਡਾਂ ਦੇ ਖੇਤਰ 'ਚ ਵੀ ਹਮੇਸ਼ਾ ਆਪਣੀ ਛਾਪ ਛੱਡੀ ਹੈ। ਕ੍ਰਿਕਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਚੌਥਾ ਫੈਡਰੇਸ਼ਨ ਕੱਪ ਟੀ-20 ਜੋ ਰੋਹੜੂ ਹਿਮਾਚਲ ਪ੍ਰਦੇਸ਼ 'ਚ ਕਰਵਾਇਆ ਜਾ ਰਿਹਾ ਹੈ। ਉਸ 'ਚ ਸ਼ਾਮਿਲ ਹੋਣ ਦੇ ਲਈ ਇਸ ਸਕੂਲ ਦੇ ਵਿਦਿਆਰਥੀ ਕਰਨਪ੍ਰਤਾਪ ਸਿੰਘ, ਸਵਰਾਜ ਸਿੰਘ, ਗੁਰਦਾਸ ਸਿੰਘ, ਜਸ਼ਨਪ੍ਰੀਤ ਸਿੰਘ, ਅਵਤਾਰ ਸਿੰਘ ਆਦਿ ਰਵਾਨਾ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਸਾਨੂੰ ਆਪਣੇ ਸਕੂਲ ਦੇ ਬੱਚਿਆਂ 'ਤੇ ਮਾਣ ਹੈ ਕਿ ਉਨ੍ਹਾਂ ਨੇ ਅਨੁਸ਼ਾਸਨ 'ਚ ਰਹਿ ਕੇ ਹਰੇਕ ਖੇਡ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਟੀਮ ਪਿਛਲੇ ਸਮੇਂ ਦੇ ਲਾਮਿਸਾਲ ਇਤਿਹਾਸ ਨੂੰ ਬਰਕਰਾਰਾ ਰੱਖੇਗੀ ਅਤੇ ਜਿੱਤ ਕੇ ਸਕੂਲ ਦੇ ਵਿਹੜੇ 'ਚ ਪਰਤੇਗੀ। ਉਨ੍ਹਾਂ ਕਿਹਾ ਕਿ ਇਸ ਟੀਮ ਦੇ ਨਾਲ ਪਲਵਿੰਦਰ ਸਿੰਘ, ਜਗਦੀਪ ਸਿੰਘ ਡੀ. ਪੀ. ਨਾਲ ਜਾਣਗੇ। ਇਸ ਮੌਕੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਸੰਧੂ ਤੇ ਡੀ.ਪੀ. ਮੈਡਮ ਹਰਪ੍ਰੀਤ ਕੌਰ ਵੀ ਹਾਜ਼ਰ ਸਨ।
