ਚੰਡੀਗੜ੍ਹ : 24 ਘੰਟਿਆਂ ''ਚ ਪਿਆ 42.1 ਐੱਮ.ਐੱਮ. ਮੀਂਹ

Sunday, Aug 25, 2019 - 11:25 PM (IST)

ਚੰਡੀਗੜ੍ਹ : 24 ਘੰਟਿਆਂ ''ਚ ਪਿਆ 42.1 ਐੱਮ.ਐੱਮ. ਮੀਂਹ

ਚੰਡੀਗੜ੍ਹ, (ਵੈਭਵ)— ਐਤਵਾਰ ਸਵੇਰ ਤੋਂ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ ਪਾਣੀ 'ਚ ਡੁੱਬਿਆ ਨਜ਼ਰ ਆਇਆ। 24 ਘੰਟਿਆਂ 'ਚ ਸ਼ਹਿਰ 'ਚ 42.1 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਸੁਖਨਾ ਝੀਲ ਦੇ ਪਿੱਛੇ ਵਾਲੀ ਸੜਕ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਈ ਸੀ। ਸੜਕ 'ਤੇ ਕਰੀਬ 3 ਫੁਟ ਤੱਕ ਪਾਣੀ ਖੜ੍ਹਾ ਸੀ। ਇੱਥੋਂ ਗੁਜ਼ਰਨੇ ਵਾਲੇ ਕਈ ਵਾਹਨ ਪਾਣੀ 'ਚ ਬੰਦ ਹੋ ਗਏ ਅਤੇ ਉਨ੍ਹਾਂ ਨੂੰ ਮੁਸ਼ਕਿਲ ਨਾਲ ਕੱਢਿਆ ਗਿਆ। ਸ਼ਹਿਰ ਦੇ ਦੂਜੇ ਹਿੱਸਿਆਂ ਦੀਆਂ ਸੜਕਾਂ ਵੀ ਪਾਣੀ 'ਚ ਡੁੱਬੀਆਂ ਰਹੀਆਂ। ਕਿਸ਼ਨਗੜ 'ਚ ਸੜਕਾਂ 'ਤੇ 3 ਫੁਟ ਡੂੰਘੇ ਖੱਡਿਆਂ 'ਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਪਿੰਡ ਮਲੋਆ, ਪਲਸੋਰਾ ਅਤੇ ਰਾਮਦਰਬਾਰ ਖੇਤਰਾਂ 'ਚ ਵੀ ਮੀਂਹ ਦਾ ਪਾਣੀ ਸੜਕਾਂ 'ਤੇ ਖੜ੍ਹਿਆ ਰਿਹਾ। ਮੌਸਮ ਵਿਭਾਗ ਅਨੁਸਾਰ ਮੀਂਹ ਨਾਲ ਤਾਪਮਾਨ 'ਚ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਐਤਵਾਰ ਨੂੰ ਅਵੱਧ ਤੋਂ ਵੱਧ ਤਾਪਮਾਨ 28.6 ਡਿਗਰੀ ਦਰਜ ਕੀਤਾ ਗਿਆ। ਹੇਠਲੇ ਤਾਪਮਾਨ 'ਚ 3 ਡਿਗਰੀ ਨਾਲ 26 ਡਿਗਰੀ ਸੈਲਸੀਅਸ ਰਿਹਾ। ਸੋਮਵਾਰ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਾਨੂਸਨ ਦੇ ਦੁਬਾਰਾ ਐਕਟਿਵ ਹੋਣ ਕਾਰਨ ਮੀਂਹ ਪੈ ਰਿਹਾ ਹੈ।
PunjabKesari
ਅੱਗੇ ਮੌਸਮ ਦਾ ਹਾਲ
ਸੋਮਵਾਰ ਨੂੰ ਸ਼ਹਿਰ 'ਚ ਬੱਦਲ ਛਾਏ ਰਹਿਣਗੇ ਤੇ ਹਲਕਾ ਮੀਂਹ ਵੀ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਤੇ ਹੇਠਲਾ ਤਾਪਮਾਨ 26 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਮੰਗਲਵਾਰ ਨੂੰ ਸੰਭਾਵੀ ਤੌਰ 'ਤੇ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਹੇਠਲਾ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ। ਬੁੱਧਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਹੇਠਲਾ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।

PunjabKesari


author

KamalJeet Singh

Content Editor

Related News