ਸਾਬਕਾ ਫੌਜੀ ਦੇ ਘਰ ਹੋਈ ਚੋਰੀ, ਚੋਰ ਨਕਦੀ ਤੇ ਗਹਿਣੇ ਲੈ ਕੇ ਫਰਾਰ
Saturday, Jun 27, 2020 - 11:53 AM (IST)

ਗੁਰੂਹਰਸਹਾਏ (ਆਵਲਾ): ਸ਼ਹਿਰ ਅੰਦਰ ਚੋਰਾਂ ਵਲੋਂ ਚੋਰੀ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਸਾਬਕਾ ਫੌਜੀ ਦੇ ਘਰ 'ਚੋਂ ਚੋਰ ਇਕ ਲੱਖ ਪੰਦਰਾਂ ਹਾਜ਼ਰ ਰੁਪਏ ਨਕਦ ਅਤੇ 6 ਤੋਲੇ ਸੋਨਾ ਚੋਰ ਚੋਰੀ ਕਰਕੇ ਲੈ ਗਏ।ਮਿਲੀ ਜਾਣਕਾਰੀ ਮੁਤਾਬਕ ਬਲਵੀਰ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਨੇ ਦੱਸਿਆ ਕਿ ਉਹ ਆਪਣੇ ਵਿਹੜੇ 'ਚ ਸੋ ਰਹੇ ਸਨ ਤੇ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੋਂ ਕੰਧ ਨੂੰ ਪਾੜ ਲਗਾ ਕੇ ਘਰ ਦੇ ਅੰਦਰ ਦਾਖ਼ਲ ਹੋ ਕੇ ਘਰ 'ਚ ਪਏ 1 ਲੱਖ 15 ਹਜ਼ਾਰ ਰੁਪਏ ਨਕਦ ਤੇ 6 ਤੋਲੇ ਸੋਨਾ ਚੋਰ ਚੋਰੀ ਕਰਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਟਰੱਕ ਡਰਾਇਵਰ ਹੈ। ਜੋ ਕਿ ਬੀਤੇ ਦਿਨ ਵਾਪਸ ਆਪਣੇ ਘਰ ਬਾਹਰੋ ਪੈਸੇ ਕਮਾ ਕੇ ਲਿਆ ਸੀ ਅਤੇ ਉਹ ਪੈਸੇ ਘਰ ਪਏ ਸਨ ਤੇ ਲੜਕੀ ਦੇ ਵਿਆਹ ਵਾਸਤੇ ਸੋਨੇ ਦੇ ਗਹਿਣੇ ਬਣਾ ਕੇ ਘਰ ਰੱਖੇ ਸਨ।ਜੋ ਬੀਤੇ ਦਿਨੀਂ ਚੋਰ ਘਰ ਵਿੱਚੋ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਇਸ ਸਬੰਧ 'ਚ ਥਾਣਾ ਗੁਰੂਹਰਸਹਾਏ 'ਚ ਲਿਖ਼ਤੀ ਦਰਖ਼ਾਸਤ ਦੇ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਜਲਦ ਚੋਰਾਂ ਨੂੰ ਫੜ੍ਹ ਕੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਚੋਰਾਂ ਕੋਲੋਂ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ।