ਗੁਰੂ ਹਰਗੋਬਿੰਦ ਰਾਈਸ ਮਿੱਲ ''ਚ ਪਨਗ੍ਰੇਨ ਦੀ ਕਣਕ ਨੂੰ ਲੱਗੀ ਅੱਗ

Friday, May 22, 2020 - 11:15 PM (IST)

ਗੁਰੂ ਹਰਗੋਬਿੰਦ ਰਾਈਸ ਮਿੱਲ ''ਚ ਪਨਗ੍ਰੇਨ ਦੀ ਕਣਕ ਨੂੰ ਲੱਗੀ ਅੱਗ

ਮਮਦੋਟ : ਖਾਈ ਮਮਦੋਟ ਸੜਕ 'ਤੇ ਸਥਿਤ ਗੁਰੂ ਹਰਗੋਬਿੰਦ ਰਾਈਸ ਮਿੱਲ 'ਚ ਪਨਗ੍ਰੇਨ ਵਲੋਂ ਲਗਾਈ ਗਈ ਕਣਕ ਦੇ ਕਰੀਬ 11 ਸਟੈਕਾਂ ਵਿੱਚ ਭਾਰੀ ਗਰਮੀ ਕਾਰਨ ਕਣਕ ਨੂੰ ਢੱਕਣ ਲਈ ਪਾਈਆਂ ਕਾਲੀਆਂ ਤਰਪਾਲਾਂ ਨੂੰ ਅੱਗ ਲੱਗ ਗਈ, ਜਿਸ  ਦਾ ਪਤਾ ਨਿਸ਼ਾਨ ਸਿੰਘ ਇੰਨਸਪੈਕਟਰ ਨੂੰ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਮਿੱਲ ਮਾਲਕ ਬਲਬੀਰ ਸਿੰਘ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ । ਅੱਗ ਨੂੰ ਕਾਬੂ ਕਰਨ ਲਈ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।

ਇਸ ਘਟਨਾ ਦਾ ਪਤਾ ਚੱਲਦਿਆਂ ਪਨਗ੍ਰੇਨ ਦੇ ਡਿਪਟੀ ਡਾਇਰੈਕਟਰ  ਮੰਗਲਦਾਸ ਅਤੇ ਡੀ. ਐਮ. ਪਿੰਦਰ ਸਿੰਘ, ਪ੍ਰਦੀਪ ਬੱਬਰ ਇੰਨਸਪੈਕਟਰ, ਜਤਿੰਦਰ ਸਿੰਘ ਅੰਕਿਤ ਬੱਤਾ, ਗਗਨਦੀਪ , ਅਵਨੀਸ਼ ਮਨਚੰਦਾ , ਆੜਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸੈਕਟਰੀ ਪ੍ਰੀਪ ਬਿੰਦਰਾ ਅਤੇ ਮਮਦੋਟ ਥਾਣੇ ਤੋਂ ਸਬ ਇੰਸਪੈਕਟਰ ਵਜੀਰ ਚੰਦ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜਾ ਲਿਆ। ਦੱਸਣਯੋਗ ਹੈ ਕਿ ਇਸ ਰਾਈਸ ਮਿਲ ਵਿੱਚ 2 ਲੱਖ ਦੇ ਕਰੀਬ ਬੋਰੀਆਂ ਕਣਕ ਸਟੋਰ ਕੀਤੀ ਗਈ ਹੈ ਜੇਕਰ ਅੱਗ ਲੱਗਣ ਦੀ ਘਟਨਾ ਦਾ ਮੌਕੇ 'ਤੇ ਪਤਾ ਨਾ ਲੱਗਦਾ ਤਾਂ ਕਰੋੜਾਂ ਰੁਪਏ ਦੀ ਕਣਕ ਸੜ ਕੇ ਸੁਆਹ ਹੋ ਜਾਣੀ ਸੀ । ਇਸ ਸਬੰਧੀ ਡਿਪਟੀ ਡਾਇਰੈਕਟਰ ਮੰਗਲਦਾਸ ਨੇ ਦੱਸਿਆ ਕਿ ਕਣਕ ਨੂੰ ਅੱਗ ਸਟੈਕਾਂ ਉੱਪਰ ਪਾਈਆਂ ਤਰਪਾਲਾਂ ਦੇ ਗਰਮੀ ਵਧਣ ਕਾਰਨ ਲੱਗੀ ਹੈ, ਜਿਸ 'ਤੇ ਕਾਬੂ ਪਾ ਲਿਆ ਗਿਆ ਹੈ । ਉਹਨਾਂ ਦੱਸਿਆ ਕਿ ਕਰੀਬ 11 ਸਟੈਕ ਵਿੱਚ ਅੱਗ  ਨੇ ਮਾਮੂਲੀ ਨੁਕਸਾਨ ਕੀਤਾ ਹੈ । ਉਹਨਾਂ ਦੱਸਿਆ ਕਿ ਲੇਬਰ ਨੂੰ ਬੁਲਾਕੇ ਸਟੈਕ ਨੂੰ ਅੱਗ ਵਾਲੀ ਜਗਾਂ ਤੋਂ ਪਾਸੇ ਸਿਫਟ ਕੀਤਾ ਗਿਆ ।


author

Deepak Kumar

Content Editor

Related News