GST ਮੋਬਾਇਲ ਵਿੰਗ ਦੀ ਆਨ ਰੋਡ ਵੱਡੀ ਕਾਰਵਾਈ, ਨਾਕਾ ਲਾ ਕੇ 29 ਟਰੱਕ ਕੀਤੇ ਜ਼ਬਤ
Sunday, Aug 18, 2024 - 04:39 AM (IST)
ਲੁਧਿਆਣਾ (ਸੇਠੀ)- ਰਾਜ ਜੀ.ਐੱਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਸਵੇਰੇ 6 ਵਜੇ ਤੋਂ ਚੈਕਿੰਗ ਸ਼ੁਰੂ ਕੀਤੀ ਗਈ। ਆਨ ਰੋਡ ਵੱਡੀ ਕਾਰਵਾਈ ਕਰਦੇ ਹੋਏ 29 ਟਰੱਕ ਹਿਰਾਸਤ ਵਿਚ ਲਏ ਗਏ। ਇਸ ਦੌਰਾਨ ਦੇਵੀਗੜ੍ਹ ਰੋਡ, ਰਾਜਪੁਰਾ ਰੋਡ, ਸਰਹਿੰਦ ਰੋਡ, ਸਮਰਾਲਾ ਤੋਂ ਮਾਛੀਵਾੜਾ ਰੋਡ ’ਤੇ 4 ਵੱਖ ਵੱਖ ਟੀਮਾਂ ਨੇ ਨਾਕਾਬੰਦੀ ਕੀਤੀ। ਜ਼ਬਤ ਕੀਤੇ ਗਏ ਟਰੱਕਾਂ ਵਿਚ 2 ਪ੍ਰਚੂਨ ਦੇ ਟਰੱਕ, 25 ਸਕ੍ਰੈਪ ਦੇ, 1 ਯਾਰਨ ਤੇ 1 ਪਲਈਵੂਡ ਨਾਲ ਲੱਦਿਆ ਹੋਇਆ ਸੀ।
ਇਹ ਚੈਕਿੰਗ ਪੰਜਾਬ ਫਾਈਨਾਂਸ ਮੰਤਰੀ ਤੇ ਪੰਜਾਬ ਟੈਕਸੇਸ਼ਨ ਐਂਡ ਐਕਸਾਇਜ਼ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ’ਤੇ ਟੈਕਸ ਚੋਰਾਂ ਖਿਲਾਫ ਸਪੈਸ਼ਲ ਡ੍ਰਾਈਵ ਦੇ ਤਹਿਤ ਅਤੇ ਐਕਸਾਇਜ਼ ਐਂਡ ਟੈਕਸੇਸ਼ਨ ਕਮਸ਼ਿਨਰ ਪੰਜਾਬ ਵਰੁਣ ਰੂਜ਼ਮ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਦਕਿ ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਦੇ ਪੰਜਾਬ ਐਨਫੋਰਸਮੈਂਟ ਡਾਇਰੈਕਟਰ ਜਸਕਰਨ ਸਿੰਘ ਬਰਾੜ ਖੁਦ ਮੌਕੇ ’ਤੇ ਮੌਜੂਦ ਰਹਿ ਕੇ ਕਾਰਵਾਈ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ
ਜਿਥੇ ਸਟੇਟ ਟੈਕਸ ਅਫਸਰ ਨੂੰ ਹੁਕਮ ਦਿੱਤੇ ਗਏ ਸਨ ਕਿ ਆਨਰੋਡ ਚੈਕਿੰਗ ਕੀਤੀ ਜਾਵੇ ਤਾਂ ਬਿਨਾਂ ਬਿੱਲ ਅਤੇ ਈ. ਵੇਅ ਬਿੱਲ ਦੇ ਸਾਮਾਨ ਨੂੰ ਟ੍ਰਾਂਸਪੋਰਟ ਕਰ ਰਹੀਆਂ ਗੱਡੀਆਂ ਨੂੰ ਫੜਿਆ ਜਾਵੇ। ਇਸ ਦੌਰਾਨ ਮੌਕੇ ’ਤੇ ਸਟੇਟ ਟੈਕਸ ਅਫਸਰ ਲਖਵੀਰ ਸਿੰਘ ਚਹਿਲ ਨੇ ਟੀਮ ਦੇ ਨਾਲ ਮਿਲ ਕੇ 10 ਟਰੱਕ ਜ਼ਬਤ ਕੀਤੇ।
ਇਸ ਦੌਰਾਨ ਕਈ ਇੰਸਪੈਕਟਰ ਅਤ ਮੁਲਾਜ਼ਮ ਮੌਜੂਦ ਰਹੇ। ਜ਼ਬਤ ਗੱਡੀਆਂ ਵਿਚ ਜ਼ਿਆਦਾਤਰ ਮਾਲਵਾ ਟ੍ਰਾਂਸਪੋਰਟ ਕੰਪਨੀ, ਇੰਡੀਅਨ ਟ੍ਰਾਂਸਪੋਰਟ ਸ਼੍ਰੀ ਰਾਮ ਰੋਡ ਲਾਇਨਜ਼ ਦੀਆਂ ਬਿਲਟੀਆਂ ਮਿਲੀਆਂ ਹਨ। ਜ਼ਬਤ ਕੀਤੇ ਗਏ ਸਕ੍ਰੈਪ ਦੇ ਟਰੱਕਾਂ ਦਾ ਮੌਕੇ ’ਤੇ ਕੋਈ ਬਿੱਲ ਨਹੀਂ ਮਿਲਿਆ ਤੇ ਬਾਕੀ ਟਰੱਕ ਵੀ ਅੰਡਰ ਚੈਕਿੰਗ ਹਨ।
ਇਹ ਵੀ ਪੜ੍ਹੋ- ਕੀ ਸੱਤਾ ਵਿਰੋਧੀ ਲਹਿਰ ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਪਾਰ ਪਾ ਸਕੇਗੀ ਭਾਜਪਾ ?
ਜਾਣਕਾਰੀ ਮੁਤਾਬਕ ਜ਼ਬਤ ਟਰੱਕਾਂ ਵਿਚ ਜ਼ਿਆਦਾਤਰ ਮਾਲ ਬਿਨਾਂ ਬਿੱਲ ਦੇ ਪਾਇਆ ਗਿਆ, ਜਿਨ੍ਹਾਂ ਦੇ ਮੌਕੇ ’ਤੇ ਬਿੱਲ ਪੇਸ਼ ਕੀਤੇ ਗਏ ਉਨ੍ਹਾਂ ਫਰਮਾਂ ਦਾ ਡਾਟਾ ਵੀ ਚੈੱਕ ਕੀਤਾ ਜਾਵੇਗਾ। ਜ਼ਬਤ ਟਰੱਕਾਂ ਦੀ ਫਿਜ਼ੀਕਲ ਜਾਂਚ ਦੇ ਨਾਲ ਹੀ ਦਸਤਾਵੇਜ਼ਾਂ ਦੀ ਵੀ ਸਕਰੂਟਨੀ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਸਾਮਾਨ ਦੇ ਮਾਲਕਾਂ ’ਤੇ ਕਈ ਲੱਖ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ ਤੇ ਵਿਭਾਗ ਨੂੰ ਚੰਗੇ ਰੈਵੇਨਿਊ ਮਿਲਣ ਦੀ ਉਮੀਦ ਹੈ।
ਪੰਜਾਬ ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਦੇ ਡਾਇਰੈਕਟਰ ਐਨਫੋਰਸਮੈਂਟ ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਅੱਗੇ ਤੋਂ ਵੀ ਅਜਿਹੀ ਕਾਰਵਾਈ ਹੁੰਦੀ ਰਹੇਗੀ ਅਤੇ ਟੈਕਸ ਚੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸਾਮਾਨ ਖਰੀਦਦੇ ਸਮੇਂ ਬਿੱਲ ਜ਼ਰੂਰ ਮੰਗਣ ਦੀ ਅਪੀਲ ਕੀਤੀ।
ਸਟੇਟ ਟੈਕਸ ਅਫਸਰ ਲਖਵੀਰ ਸਿੰਘ ਚਹਿਲ ਨੇ ਦੱਸਿਆ ਕਿ ਉਕਤ ਜ਼ਬਤ ਟਰੱਕ ਚਾਲਕਾਂ ਕੋਲ ਉਚਿਤ ਬਿੱਲ, ਈ. ਵੇਅ ਬਿੱਲ ਤੇ ਹੋਰ ਜ਼ਰੂਰੀ ਦਸਤਾਵੇਜ਼ ਨਹੀਂ ਸਨ, ਜਿਸ ਦੇ ਤਹਿਤ ਟਰੱਕ ਹਿਰਾਸਤ ਵਿਚ ਲਏ ਗਏ, ਜਿਨ੍ਹਾਂ ਨੂੰ ਚੈਕਿੰਗ ਲਈ ਮੋਬਾਈਲ ਵਿੰਗ ਦਫਤਰ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ- ਟਿਕਟ ਦੇ ਜੁਗਾੜ ’ਚ ਪਾਲਾ ਬਦਲਣ ਲੱਗੇ ਆਗੂ, ਅਮਿਤ ਸ਼ਾਹ ਨੂੰ ਮਿਲੇ ਚੌਧਰੀ ਜ਼ੁਲਫਿਕਾਰ, 2 ਪਾਰਟੀਆਂ ਨੂੰ ਲੱਗਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e