ਗਰੀਨਲੈਂਡ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ 'ਚ ਪ੍ਰਾਪਤ ਕੀਤੇ ਚੰਗੇ ਰੈਂਕ

10/17/2020 5:08:33 PM

ਬਰੇਟਾ (ਬਾਂਸਲ): ਸਥਾਨਕ ਗਰੀਨਲੈਂਡ ਸਕੂਲ ਦੇ ਇਕ ਕੁੜੀ ਸਮੇਤ ਤਿੰਨ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ 'ਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਉਰਮਿਲ ਜੈਨ ਨੇ ਦੱਸਿਆ ਕਿ ਸਕੂਲ ਦੇ ਵਿਦਆਰਥੀ ਅਨਿਸ਼ ਸਿੰਗਲਾ ਨੇ 628 ਅੰਕ ਪ੍ਰਾਪਤ ਕੀਤੇ ਅਤੇ ਇਸੇ ਤਰ੍ਹਾਂ ਜਾਨਵੀ ਨੇ 627 ਅੰਕ ਅਤੇ ਅਭਿਨਵ ਗਰਗ ਨੇ 602 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਪੱਧਰ ਤੇ ਚੰਗੇ ਰੈਂਕ ਪ੍ਰਾਪਤ ਕੀਤੇ ਹਨ। 

PunjabKesari

ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ, ਪ੍ਰਤੀਭਾ ਖੋਜ਼ ਮੁਕਾਬਲਿਆਂ 'ਚ ਵੀ ਨੈਸ਼ਨਲ ਪੱਧਰ ਤੇ ਤਮਗੇ ਪ੍ਰਾਪਤ ਕਰ ਚੁੱਕੇ ਹਨ।ਇਸ ਮੌਕੇ ਤੇ ਸਕੂਲ ਦੀ ਚੇਅਰਪਰਸਨ ਡਾ ਮਨੋਜ ਮੰਜੂ ਬਾਂਸਲ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦੇ ਮੁੱਖ ਪਾਤਰ ਅਧਿਆਪਕ ਅਤੇ ਮਾਪੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਵਿੱਦਿਆ ਪੱਖੋਂ ਮਜਬੂਤ ਕਰਨ ਲਈ ਗਰੀਨਲੈਂਡ ਡੇ ਬੋਰਡਿੰਗ ਸਕੂਲ ਪ੍ਰਬੰਧਕ ਕਮੇਟੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਅਗਵਾਈ ਹੇਠ ਕਾਰਜ ਕਰ ਰਹੀ ਹੈ।


Shyna

Content Editor

Related News