ਬੇਹੱਦ ਚਿੰਤਾ ਦਾ ਵਿਸ਼ਾ ਹੈ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਪ੍ਰਤੀ ਪ੍ਰੇਮ : ਰਾਘਵ ਚੱਢਾ

11/20/2021 8:44:01 PM

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਰਾਸ਼ਟਰੀ ਬੁਲਾਰੇ ਵਿਧਾਇਕ ਰਾਘਵ ਚੱਢਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪ੍ਰਤੀ ਜਤਾਏ ਜਾ ਰਹੇ ਪ੍ਰੇਮ ਨੂੰ ਅਤਿ ਚਿੰਤਾਜਨਕ ਦੱਸਿਆ ਹੈ। ਚੱਢਾ ਦੇ ਅਨੁਸਾਰ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਦੇ ਪ੍ਰਤੀ ਇਹ ਪ੍ਰੇਮ ਦੇਸ਼ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਨਾਕ ਹੈ। ਸ਼ਨੀਵਾਰ ਨੂੰ ਪਾਰਟੀ ਹੈਡਕਵਾਟਰ ਤੋਂ ਜਾਰੀ ਬਿਆਨ 'ਚ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਹੱਦੀ ਪ੍ਰਦੇਸ਼ ਹੈ ਅਤੇ ਬੀ.ਐੱਸ.ਐੱਫ. ਸਮੇਤ ਪੰਜਾਬ ਪੁਲਸ ਸਰਹੱਦ ਪਾਰ ਪਾਕਿਸਤਾਨ ਤੋਂ ਭੇਜੇ ਜਾਣ ਵਾਲੇ ਡਰੋਨ, ਟਿਫ਼ਨ ਬੰਬ ਅਤੇ ਨਸ਼ਾ ਸਮੇਂ-ਸਮੇਂ 'ਤੇ ਫੜਦੀ ਰਹੀ ਹੈ।

ਇਹ ਵੀ ਪੜ੍ਹੋ : ਰੂਸ 'ਚ ਲਗਾਤਾਰ ਦੂਜੇ ਦਿਨ ਕੋਰੋਨਾ ਨਾਲ ਹੋਈਆਂ ਵੱਡੀ ਗਿਣਤੀ 'ਚ ਮੌਤਾਂ

ਅਜਿਹੇ ਦੌਰ 'ਚ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦਾ ਇਮਰਾਨ ਖ਼ਾਨ ਦੇ ਪ੍ਰਤੀ ਪਿਆਰ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਪ੍ਰਦੇਸ਼ ਦੀ ਕਮਾਨ ਸੰਭਾਲਣ ਵਾਲੇ ਵੱਖ-ਵੱਖ ਡੀ.ਜੀ.ਪੀ. ਇਹ ਕਹਿੰਦੇ ਰਹੇ ਹਨ ਕਿ ਸਰਹੱਦ ਪਾਰ ਪਾਕਿਸਤਾਨ ਤੋਂ ਕਿੰਨੇ ਕਿੱਲੋਗਰਾਮ ਨਸ਼ਾ ਆ ਰਿਹਾ ਹੈ,  ਕਿੰਨੇ ਹਥਿਆਰ ਆ ਰਹੇ ਹਨ, ਕਿੰਨੇ ਡਰੋਨ ਅਤੇ ਕਿੰਨੇ ਟਿਫ਼ਨ ਬੰਬ ਪੰਜਾਬ ਦੇ ਰਸਤੇ ਲਿਆਏ ਜਾ ਰਹੇ ਹਨ, ਅਜਿਹੇ ਵਿੱਚ ਸੱਤਾਧਾਰੀ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਲਈ ਪ੍ਰੇਮ ਚਿੰਤਾਜਨਕ ਹੈ। ਜੋ ਬਿਆਨ ਸਾਹਮਣੇ ਆਇਆ ਹੈ ਉਹ ਕਾਂਗਰਸ ਦੇ ਕਿਸੇ ਮਾਮੂਲੀ ਕਰਮਚਾਰੀ ਜਾਂ ਕਿਸੇ ਬਾਹਰੀ ਪ੍ਰਦੇਸ਼ ਦੇ ਕਰਮਚਾਰੀ ਨੇ ਨਹੀਂ ਦਿੱਤਾ ਹੈ ,ਸਗੋਂ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਦਿੱਤਾ ਹੈ, ਜੋ ਸਵਾਲ ਖੜੇ ਕਰਦਾ ਹੈ ।

ਇਹ ਵੀ ਪੜ੍ਹੋ : ਸਿੰਗਾਪੁਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਵਰੀ ਤੋਂ ਕੋਰੋਨਾ ਟੀਕਾਕਰਨ ਦੀ ਬਣਾਈ ਯੋਜਨਾ

ਰਾਘਵ ਚੱਢਾ ਨੇ ਕਿਹਾ ਕਿ ਸੱਤਾਧਾਰੀ ਨੇਤਾ ਬਾਰਡਰ ਖੋਲ੍ਹਣ ਦੀ ਗੱਲ ਕਰਦੇ ਹਨ, ਰੇਟ ਲਈ ਬਾਰਡਰ ਖੋਲ੍ਹਣ ਦੀ ਗੱਲ ਅਸੀ ਸਾਰੇ ਕਰਦੇ ਆਏ ਹਨ। ਲੇਕਿਨ ਅੱਜ ਹਾਲਾਤ ਕੀ ਹੈ ? ਜੇਕਰ ਅੱਜ ਬਾਰਡਰ ਖੋਲ੍ਹਿਆ ਜਾਂਦਾ ਹੈ ਤਾਂ ਪਾਕਿਸਤਾਨ ਵੱਲੋਂ ਚਾਰ ਗੁਣਾ ਨਸ਼ਾ, ਚਾਰ ਗੁਣਾ ਅੱਤਵਾਦ ਅਤੇ ਚਾਰ ਗੁਣਾ ਹਥਿਆਰ ਪੰਜਾਬ  ਦੇ ਰਸਤੇ ਭਾਰਤ ਭੇਜੇ ਜਾਣਗੇ । ਅਜਿਹੇ ਸੰਵੇਦਨਸ਼ੀਲ ਸੂਬੇ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਨੂੰ ਅਜਿਹੀਆਂ ਗੱਲਾਂ/ਬਿਆਨ ਸ਼ੋਭਾ ਨਹੀਂ ਦਿੰਦੀ, ਆਮ ਆਦਮੀ ਪਾਰਟੀ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ । ਰਾਘਵ ਚੱਢਾ ਨੇ ਕਿਹਾ ਕਿ ਸਿੱਧੂ ਦਾ ਜੋ ਪਾਕਿਸਤਾਨ ਪ੍ਰੇਮ ਹੈ, ਇਹ ਅੰਦਰੂਨੀ ਸੁਰੱਖਿਆ ਲਈ ਬਹੁਤ ਬਹੁਤ ਥਰੇਟ (ਧਮਕੀ ) ਬਣ ਚੁੱਕਿਆ ਹੈ। ਪੰਜਾਬ ਦੇ ਵੱਖ-ਵੱਖ ਡੀ.ਜੀ.ਪੀ. ਵੀ ਸਮੇਂ-ਸਮੇਂ ਉੱਤੇ ਦੱਸਦੇ ਆਏ ਹਨ ਅਤੇ ਇਹ ਸਭ ਕੁਝ ਸਾਡੇ ਸਾਹਮਣੇ ਹੈ। ਅਜਿਹੇ ਸਮੇਂ 'ਚ ਸੱਤਾਧਾਰੀ ਕਾਂਗਰਸ ਵੱਲੋਂ ਪਾਕਿਸਤਾਨ ਨੂੰ ਗਲੇ ਲਗਾਉਣਾ ਅਫ਼ਸੋਸ ਜਨਕ ਹੈ ।

ਇਹ ਵੀ ਪੜ੍ਹੋ : ਨੇਪਾਲ ਦੇ ਵਿਦੇਸ਼ ਮੰਤਰੀ ਨੇ ਕੋਰੋਨਾ ਦੌਰਾਨ ਮੈਡੀਕਲ ਮਦਦ ਲਈ ਅਮਰੀਕਾ ਦਾ ਕੀਤਾ ਧੰਨਵਾਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News