ਲਾਪਤਾ ਪੋਤੇ ਦੀ ਭਾਲ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਦਾਦੇ ਨੂੰ ਇੰਝ ਆਵੇਗੀ ਮੌਤ, ਸੋਚਿਆ ਨਾ ਸੀ
Wednesday, Jan 18, 2023 - 01:43 PM (IST)

ਅਬੋਹਰ (ਸੁਨੀਲ) : ਉਪ-ਮੰਡਲ ਦੀ ਉਪ-ਤਹਿਸੀਲ ਪਿੰਡ ਸੀਤੋ ਗੁੰਨੋਂ ਨੇੜੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ’ਚ ਇਕ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦਾ ਰਿਸ਼ਤੇਦਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਜਦਕਿ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਹ ਜੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਜਿਕ ਵਾਸੀ ਮੇਜਰ ਪੁੱਤਰ ਨਾਥ ਸਿੰਘ ਦਾ 11ਵੀਂ ਵਿਚ ਪੜ੍ਹਨ ਵਾਲਾ ਪੋਤਾ ਪਿਛਲੇ ਕਰੀਬ ਦੋ ਮਹੀਨੇ ਤੋਂ ਅਚਾਨਕ ਘਰੋਂ ਲਾਪਤਾ ਹੋ ਗਿਆ, ਜਿਸਨੂੰ ਪੂਰਾ ਪਰਿਵਾਰ ਹੀ ਆਪਣੇ ਪੱਧਰ ’ਤੇ ਲੱਭ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਤੀ ਨੇ ਪਤਨੀ ਨਾਲ ਕਮਾਇਆ ਧ੍ਰੋਹ, ਦੋਸਤਾਂ ਨੂੰ ਘਰ ਬੁਲਾ ਆਪ ਕਰਵਾਇਆ ਗੈਂਗਰੇਪ
ਬੀਤੇ ਦਿਨੀਂ ਮੇਜਰ ਸਿੰਘ ਆਪਣੇ ਰਿਸ਼ਤੇਦਾਰ ਰਾਜਾ ਸਿੰਘ ਨਾਲ ਬਾਈਕ ’ਤੇ ਰਾਜਸਥਾਨ ਵਿਚ ਆਪਣੇ ਪੋਤੇ ਨੂੰ ਲੱਭਣ ਲਈ ਗਿਆ ਅਤੇ ਦੋਵੇਂ ਬੀਤੀ ਰਾਤ ਬਾਈਕ ’ਤੇ ਰਾਜਸਥਾਨ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ। ਇਸ ਦੌਰਾਨ ਜਦੋਂ ਉਹ ਸੀਤੋ ਗੁੰਨੋਂ ਨੇੜੇ ਪਹੁੰਚੇ ਤਾਂ ਸੜਕ ਕੰਢੇ ਖੜ੍ਹੇ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ’ਚ ਮੇਜਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਰਿਸ਼ਤੇਦਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਜਲਦ ਸਰਕਾਰੀ ਹਸਪਤਾਲ ’ਚ ਪਹੁੰਚਾਇਆ। ਓਧਰ ਪੁਲਸ ਨੇ ਲਾਸ਼ ਨੂੰ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 15 ਸਾਲਾ ਮੁੰਡੇ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।