ਮੁਫਤ ਬਿਜਲੀ ਦੀ ਸਹੂਲਤ ਸਰਕਾਰ 2 ਕਿਲੋਵਾਟ ਤੋਂ ਵਧਾ ਕੇ 5 ਕਿਲੋਵਾਟ ਕਰੇ: ਟਿੰਕੂ
Tuesday, Dec 14, 2021 - 08:50 PM (IST)
ਬੁਢਲਾਡਾ (ਮਨਜੀਤ)- ਯੂਥ ਕਾਂਗਰਸ ਬੁਢਲਾਡਾ ਤੋਂ ਸੀਨੀਅਰ ਆਗੂ ਰਵਿੰਦਰ ਸਿੰਘ ਟਿੰਕੂ ਠੇਕੇਦਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਆਫੀ ਲਈ ਖਪਤਕਾਰਾਂ ਲਈ ਰੱਖੀ ਗਈ 2 ਕਿਲੋਵਾਟ ਦੀ ਸ਼ਰਤ ਨੂੰ ਵਧਾ ਕੇ 5 ਕਿਲੋਵਾਟ ਤੱਕ ਲੋਡ ਵਧਾਕੇ ਬਿਜਲੀ ਮੁਆਫੀ ਅਤੇ ਸਸਤੀ ਬਿਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 2 ਕਿਲੋਵਾਟ ਮੁਆਫੀ ਵਿੱਚ ਬਹੁਤੇ ਘਰ ਅਤੇ ਪਰਿਵਾਰ ਨਹੀਂ ਆਉਂਦੇ ਜੋ ਕਿ ਆਰਥਿਕ ਪੱਖੋਂ ਟੁੱਟ ਚੁੱਕੇ ਹਨ ਪਰ ਉਨ੍ਹਾਂ ਦੇ ਘਰ ਦਾ ਲੋਡ 2 ਕਿਲੋਵਾਟ ਤੋਂ ਜਿਆਦਾ ਹੈ। ਉਹ ਬਿਜਲੀ ਮੁਆਫੀ ਦੀ ਸਹੂਲਤ ਤੋਂ ਵਾਂਝੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਦੀ ਆਰਥਿਕ ਸਥਿਤੀ ਬਹੁਤ ਹੀ ਮਾੜੀ ਹੈ। ਉਹ ਪੰਜਾਬ ਸਰਕਾਰ ਦੀ ਬਿਜਲੀ ਮੁਆਫੀ ਦੀ ਸਕੀਮ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਫਤ ਬਿਜਲੀ ਅਤੇ ਸਸਤੀ ਬਿਜਲੀ ਦੇਣ ਦੀ ਸਹੂਲਤ 5 ਕਿਲਵਾਟ ਤੱਕ ਦੇ ਲੋਡ ਦੀ ਮੁਆਫ ਕੀਤੀ ਜਾਵੇ ਤਾਂ ਕਿ ਆਰਥਿਕ ਪੱਖ ਤੋਂ ਟੁੱਟ ਚੁੱਕੇ ਲੋਕਾਂ ਨੂੰ ਰਾਹਤ ਮਿਲ ਸਕੇ।