ਪੰਜਾਬ ਦੇ ਖਿਡਾਰੀਆਂ ਨੂੰ ਹੁਣ ਸਰਕਾਰੀ ਨੌਕਰੀਆਂ ''ਚ ਮਿਲੇਗੀ 3 ਫੀਸਦੀ ਰਿਜ਼ਰਵੇਸ਼ਨ

01/31/2020 1:09:13 PM

ਮੋਹਾਲੀ: ਪਹਿਲਾ ਪੰਜਾਬ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀ ਸਰਕਾਰ ਦੀ ਮਰਜ਼ੀ ਨਾਲ ਮਿਲਦੀ ਸੀ। ਹੁਣ ਉਹ ਆਪਣੀ ਪਸੰਦ ਦੇ ਵਿਭਾਗ 'ਚ ਅਰਜ਼ੀ ਕਰ ਸਕਣਗੇ। ਪ੍ਰਦੇਸ਼ ਦੇ ਖਿਡਾਰੀਆਂ ਨੂੰ ਹੁਣ ਸੂਬੇ ਦੇ ਹਰ ਸਰਕਾਰੀ ਵਿਭਾਗ 'ਚ 3 ਫੀਸਦੀ ਰਿਜ਼ਰਵੇਸ਼ਨ ਮਿਲੇਗੀ। ਰਿਜ਼ਰਵ ਸੀਟਾਂ 'ਤੇ ਖਿਡਾਰੀਆਂ ਦਾ ਮੁਕਾਬਲਾ ਆਪਣੀ ਹੀ ਕੈਟੇਗਰੀ ਦੇ ਨਾਲ ਹੋਵੇਗਾ। ਪੰਜਾਬ ਸਰਕਾਰ ਦੀ ਨਵੀਂ ਸਪੋਰਟਸ ਨੀਤੀ 'ਚ ਇਸ ਦੇ ਲਈ ਹੱਲ ਕੀਤਾ ਗਿਆ ਹੈ। ਪੰਜਾਬ 'ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਇਨਾਮੀ ਰਾਸ਼ੀ ਘੱਟ ਹੋਣ ਅਤੇ ਨੌਕਰੀਆਂ ਦੀ ਕਮੀ ਹੋਣ ਦੇ ਕਾਰਨ ਦੂਜੇ ਸੂਬਿਆਂ 'ਚ ਜਾ ਕੇ ਖੇਡਦੇ ਸਨ। ਖਿਡਾਰੀਆਂ ਦੇ ਪਲਾਇਨ ਰੋਕਣ ਦੇ ਲਈ ਪਿਛਲੇ ਸਾਲ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਖੇਡ ਮੰਤਰੀ ਨੇ ਪਦਕ ਵਿਜੇਤਾ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਦੁਗਣਾ ਕਰਨ ਅਤੇ ਸਾਰੇ ਵਿਭਾਗਾਂ 'ਚ ਉਨ੍ਹਾਂ ਦੇ ਲਈ ਤਿੰਨ ਫੀਸਦੀ ਰਾਖਵਾਂਕਰਨ ਦੇਣ ਦੀ ਘੋਸ਼ਣਾ ਕੀਤੀ ਸੀ।

ਖੇਡ ਮੰਤਰੀ ਦੇ ਮੁਤਾਬਕ ਸਰਕਾਰ ਨੇ ਆਪਣੀ ਨਵੀਂ ਖੇਡ ਨੀਤੀ ਦੇ ਮੁਤਾਬਕ ਪਿਛਲੇ ਸਾਲ ਖਿਡਾਰੀਆਂ ਨੂੰ ਵਧੀ ਹੋਈ ਇਨਾਮ ਰਾਸ਼ੀ ਦਿੱਤੀ ਹੈ,ਜਦਕਿ ਹੁਣ ਅਗਲੇ ਵਿੱਤੀ ਸਾਲ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਲਈ ਸੂਬਾ ਸਰਕਾਰ ਦੇ ਹਰ ਵਿਭਾਗ 'ਚ 3 ਫੀਸਦੀ ਨੌਕਰੀਆਂ ਰਾਖਵੀਆਂ ਰੱਖ ਲਈਆਂ ਜਾਣਗੀਆਂ। ਖੇਡ ਮੰਤਰੀ ਦੇ ਮੁਤਾਬਕ ਪਹਿਲਾਂ ਭਲੇ ਹੀ ਖਿਡਾਰੀਆਂ ਨੂੰ ਉਨ੍ਹਾਂ ਦੀ ਉਪਲੱਬਧੀ ਦੇ ਆਧਾਰ 'ਤੇ ਹੋਰ ਨੰਬਰ ਦਿੱਤੇ ਜਾਂਦੇ ਸਨ ਪਰ ਉਨ੍ਹਾਂ ਦਾ ਮੁਕਾਬਲਾ ਅਕਾਦਮਿਕ ਪੱਧਰ 'ਤੇ ਮਜ਼ਬੂਤ ਉਮੀਦਵਾਰਾਂ ਨਾਲ ਹੀ ਹੁੰਦਾ ਸੀ, ਹੁਣ ਅਜਿਹਾ ਨਹੀਂ ਹੋਵੇਗਾ। ਸਰਕਾਰੀ ਨੌਕਰੀ ਦੇ ਲਈ ਖਿਡਾਰੀਆਂ ਦਾ ਮੁਕਾਬਲ ਆਪਣੀ ਹੀ ਕੈਟੇਗਰੀ ਨਾਲ ਹੋਵੇਗਾ।


Shyna

Content Editor

Related News